
ਆਈ ਐਮ ਏ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਤਿਗੁਰੂ ਨਿਰੰਜਨ ਦਾਸ ਟਰੱਸਟ ਪਿੰਡ ਜੰਡੋਲੀ ਨੇ 6ਵਾਂ ਖੂਨਦਾਨ ਕੈਂਪ ਲਗਵਾਇਆ
ਮਾਹਿਲਪੁਰ, ( 10 ਦਸੰਬਰ ) ਸਤਿਗੁਰੂ ਨਿਰੰਜਣ ਦਾਸ ਟਰੱਸਟ ਪਿੰਡ ਜੰਡੋਲੀ ਵੱਲੋਂ ਆਈ. ਐਮ. ਏ. ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ ਪਿੰਡ ਜੰਡੋਲੀ ਵਿਖੇ ਸਾਹਿਲ ਲਬੋਰਟਰੀ ਵਿਖੇ ਲਗਾਇਆ ਗਿਆ। ਇਸ ਮੌਕੇ ਡਾਕਟਰ ਨਰੇਸ਼ ਸੂਦ, ਕ੍ਰਿਸ਼ਨ ਲਾਲ, ਸਾਹਿਲ, ਸੁਖਚੈਨ ਸਿੰਘ, ਅਮਿਤ, ਗੁਰਵਿੰਦਰ ਸਿੰਘ, ਲਵਨ, ਕੋਮਲ, ਜਸਮੀਨ ਜਾਨਵੀ, ਨਿਸ਼ਾ,ਰਾਜਵਿੰਦਰ ਕੌਰ, ਕੁਲਦੀਪ ਸਿੰਘ, ਮਨੀਸ਼ਾ ਆਦਿ ਹਾਜ਼ਰ ਸਨ lਗੱਲਬਾਤ ਕਰਦਿਆਂ ਡਾਕਟਰ ਕੁਲਵਿੰਦਰ ਸਿੰਘ ਜੰਡੋਲੀ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆl
ਮਾਹਿਲਪੁਰ, ( 10 ਦਸੰਬਰ ) ਸਤਿਗੁਰੂ ਨਿਰੰਜਣ ਦਾਸ ਟਰੱਸਟ ਪਿੰਡ ਜੰਡੋਲੀ ਵੱਲੋਂ ਆਈ. ਐਮ. ਏ. ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣੁ ਦਿਵਸ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ ਪਿੰਡ ਜੰਡੋਲੀ ਵਿਖੇ ਸਾਹਿਲ ਲਬੋਰਟਰੀ ਵਿਖੇ ਲਗਾਇਆ ਗਿਆ। ਇਸ ਮੌਕੇ ਡਾਕਟਰ ਨਰੇਸ਼ ਸੂਦ, ਕ੍ਰਿਸ਼ਨ ਲਾਲ, ਸਾਹਿਲ, ਸੁਖਚੈਨ ਸਿੰਘ, ਅਮਿਤ, ਗੁਰਵਿੰਦਰ ਸਿੰਘ, ਲਵਨ, ਕੋਮਲ, ਜਸਮੀਨ ਜਾਨਵੀ, ਨਿਸ਼ਾ,ਰਾਜਵਿੰਦਰ ਕੌਰ, ਕੁਲਦੀਪ ਸਿੰਘ, ਮਨੀਸ਼ਾ ਆਦਿ ਹਾਜ਼ਰ ਸਨ lਗੱਲਬਾਤ ਕਰਦਿਆਂ ਡਾਕਟਰ ਕੁਲਵਿੰਦਰ ਸਿੰਘ ਜੰਡੋਲੀ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆl ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਔਰਤਾਂ ਨੇ ਵੀ ਖੂਨ ਦਾਨ ਕਰਕੇ ਇੱਕ ਨਵੀਂ ਪਿਰਤ ਪਾਈl ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈl ਲੋੜ ਵੇਲੇ ਕਿਸੇ ਜਰੂਰਤਮੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈl ਉਹਨਾਂ ਕਿਹਾ ਕਿ ਸਤਿਗੁਰੂ ਨਿਰੰਜਨ ਦਾਸ ਟਰੱਸਟ ਜੰਡੋਲੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਥੀਆਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨl ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਕਰਨ ਦਾ ਮੁੱਖ ਮਨੋਰਥ ਜਿੱਥੇ ਸਮਾਜ ਭਲਾਈ ਦੇ ਕਾਰਜ ਕਰਨ ਪ੍ਰਤੀ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਹੈ, ਉਸ ਦੇ ਨਾਲ ਹੀ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣਾ ਵੀ ਹੈ l
