ਕਲਾਸ ਫੋਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪਟਿਆਲਾ ਵਿੱਚ ਮੀਟਿੰਗ, ਰੈਗੂਲਰ ਨਿਯੁਕਤੀ ਦੀ ਮੰਗ
ਪਟਿਆਲਾ: ਅੱਜ ਮਿਤੀ 12—05—2025 ਨੂੰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਜਿਲਾ ਸਬ ਕਮੇਟੀ ਜੰਗਲੀ ਜੀਵ ਦੇ ਡੀ.ਐਫ.ਓ. ਗੁਰਅਮਨਪ੍ਰੀਤ ਸਿੰਘ ਪਟਿਆਲਾ, ਚਰਨਜੀਤ ਸਿੰਘ ਸੋਢੀ ਆਰ.ਓ., ਚਰਨਜੀਤ ਕੌਰ ਸੁਪਰਡੈਂਟ, ਸਕੰਦਰ ਸਿੰਘ ਭਾਦਸੋਂ ਨਾਲ ਮੁਲਾਜਮ ਅਤੇ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ।

ਮੁਲਾਜਮਾਂ ਦੀਆਂ ਮੰਗਾਂ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਭਰੋਸਾ ਦਿੱਤਾ ਕਿ ਮਜਦੂਰਾਂ ਦੀਆਂ ਜਾਇਜ ਮੰਗਾਂ ਜਿਸ ਵਿੱਚ ਤਨਖਾਹਾਂ ਤੇ ਕਰਨੈਲ ਸਿੰਘ ਅਤੇ ਲਛਮਣ ਸਿੰਘ ਦੀ ਡਿਊਟੀ ਬਣਦੀ ਜਗਾ ਤੇ ਲਾਉਣੀ ਅਤੇ ਵਰਦੀਆਂ ਰਿਸਕ ਲੈਸ ਆਦਿ ਮੰਗਾਂ ਤੇ ਭਰੋਸਾ ਦਿੱਤਾ ਕਿ ਜਲਦੀ ਹੀ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।
ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੈਬਨਿਟ ਵਿੱਚ ਕੀਤਾ ਐਲਾਨ 900 ਵਰਕਰ ਜੰਗਲੀ ਜੀਵ, ਜੰਗਲਾਤ ਵਿਭਾਗ, ਜੰਗਲਾਤ ਨਿਗਮ ਦੇ ਵਰਕਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਯੂਨੀਅਨ ਦੇ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਛੇਤੀ ਹੀ ਮੋਹਾਲੀ ਵਿਖੇ ਪੱਕਾ ਮੌਰਚਾ ਲਗਾਇਆ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਸ਼ਾਮਲ ਤਰਲੋਚਨ ਗਿਰ ਮਾੜੂ, ਬਲਵਿੰਦਰ ਸਿੰਘ ਨਾਭਾ, ਨਿਰਮਲ ਸਿੰਘ ਸਾਧੋਹੇੜੀ, ਦਵਿੰਦਰ ਸਿੰਘ ਮਹੰਤ, ਰਾਣਾ ਗਿਰ, ਮਨਦੀਪ ਕੁਮਾਰ, ਚੰਦਰ ਭਾਨ, ਕੁਲਦੀਪ ਸਿੰਘ ਸਲਾਹਕਾਰ, ਆਦਿ ਹਾਜਰ ਸਨ।