ਸਾਹਿਰ ਲੁਧਿਆਣਵੀ ਦੀ ਜੰਗ ਵਿਰੋਧੀ ਨਜ਼ਮ ਹੋਈ ਵਾਇਰਲ,
ਨਵਾਂਸ਼ਹਿਰ, 10 ਮਈ- ਪਹਿਲਗਾਮ ਵਿਖੇ ਪਾਕਿਸਤਾਨ ਦੇ ਇੰਨਤਿਹਾ ਪਸੰਦਾਂ ਵੱਲੋਂ ਭਾਰਤੀ ਨਾਗਰਿਕਾਂ ਉੱਤੇ ਹਮਲਾ ਕਰਕੇ 26 ਭਾਰਤੀ ਨਾਗਰਿਕਾਂ ਨੂੰ ਹਲਾਕ ਕਰਨ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦਰਮਿਆਨ ਵਧੀ ਹੋਈ ਤਲਖੀ ਕਾਰਨ ਇੱਕ ਦੂਸਰੇ ਦੇਸ਼ ਵਿਰੁੱਧ ਬਿਆਨਾਂ, ਕਾਰਟੂਨਾਂ, ਸਰਹੱਦ ਉੱਤੇ ਗੋਲੀਬਾਰੀ ਵਿਚ ਤੇਜ਼ੀ, ਸਿਆਸੀ ਨੇਤਾਵਾਂ ਦੀ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ, ਨਾਅਰੇਬਾਜ਼ੀ, ਪ੍ਰਦਰਸ਼ਨ, ਸਿੱਧਾ ਫ਼ੌਜੀ ਹਮਲਾ ਕਰਨ ਦੀਆਂ ਸਲਾਹਾਂ, ਸੁਝਾਅ ਅਤੇ ਹੋਰ ਕਈ ਤਰ੍ਹਾਂ ਦੇ ਖਿੱਚੋਤਾਣ ਵੇਖਣ ਨੂੰ ਮਿਲ ਰਹੀ।

ਉੱਥੇ ਸਾਹਿਤਕਾਰ ਆਪਣੀ ਕਲਮ ਰਾਹੀਂ ਆਪਣੀ ਸੂਝ ਦਾ ਪ੍ਰਗਟਾਵਾ ਕਰਦਿਆਂ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਸੰਬੰਧੀ ਅੱਜ ਜਿਥੇ ਪ੍ਰਿੰਟ ਮੀਡੀਆ, ਬਿਜਲਈ ਮੀਡੀਆ ਆਪਣੇ-ਆਪਣੇ ਢੰਗ ਨਾਲ ਸਰਗਰਮ ਹਨ, ਉੱਥੇ ਸੋਸ਼ਲ ਮੀਡੀਆ ਉੱਤੇ ਦੋਨਾਂ ਦੇਸ਼ਾਂ ਵੱਲੋਂ ਇੱਕ ਦੂਜੇ ਉੱਤੇ ਸਿੱਧਾ ਫ਼ੌਜੀ ਹਮਲਾ ਕਰਨ, ਚੰਗੀ ਤਰ੍ਹਾਂ ਸਬਕ ਸਿਖਾਉਣ, ਰੀੜ੍ਹ ਦੀ ਹੱਡੀ ਤੋੜਨ, ਦੁਨੀਆ ਦੇ ਨਕਸ਼ੇ ਤੋਂ ਮਿਟਾਉਣ, ਟੁਕੜੇ-ਟੁਕੜੇ ਕਰਨ ਅਤੇ ਨੇਸਤਨਾਬੂਦ ਕਰਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਹੁਲਾਸ਼ੇਰੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮਾਮਲੇ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪ੍ਰਸਿੱਧ ਸਮਾਜ ਸੇਵੀ ਸ੍ਰੀ ਬਰਜਿੰਦਰ ਸਿੰਘ ਹੁਸੈਨਪੁਰ, ਰਮਨਦੀਪ ਸਿੰਘ ਥਿਆੜਾ, ਕਾਂਗਰਸੀ ਆਗੂ ਕੇਵਲ ਸਿੰਘ ਖਟਕੜ ਅਤੇ ਕੁਲਵਿੰਦਰ ਪਾਲ ਸਿੰਗਲਾ ਨੇ ਆਖਿਆ ਕਿ ਜੰਗ ਕੋਈ ਮਸਲੇ ਦਾ ਹੱਲ ਨਹੀਂ, ਦੋਵਾਂ ਦੇਸ਼ਾਂ ਨੂੰ ਮਿਲਕੇ ਇਸ ਮਸਲੇ ਦਾ ਟੇਬਲਟਾਕ ਰਾਹੀਂ ਹੱਲ ਕੱਢਣ ਦੀ ਜ਼ਰੂਰਤ। ਜਦਕਿ ਇਸ ਤੋਂ ਉਲਟ ਕੁਝ ਲੋਕ ਆਪਣੇ ਮੱਥਿਆਂ ਉੱਤੇ ਬਲਦੇ ਦੀਵਿਆਂ ਦੀ ਲੋਅ ਲੈ ਕੇ ਮੀਡੀਆ ਉੱਤੇ ਜੰਗ ਦੀ ਭਿਆਨਕਤਾ ਅਤੇ ਇਸ ਦੇ ਦੂਰ ਰਸ ਸਿੱਟਿਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ।
ਜਿਥੇ ਜੰਗ ਦੇ ਵਿਰੋਧ ਵਿਚ ਵਿਅੰਗ ਚਿੱਤਰ, ਲਤੀਫ਼ੇ, ਮਿੰਨੀ ਕਹਾਣੀਆਂ, ਕਵਿਤਾਵਾਂ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੀ ਵਰਤੋਂ ਕੀਤੀ ਜਾ ਰਹੀ, ਉੱਥੇ ਉਰਦੂ ਦੇ ਪ੍ਰਗਤੀਵਾਦੀ ਸ਼ਾਇਰ ਸਾਹਿਰ ਲੁਧਿਆਣਵੀ ਦੀ ਜੰਗ ਵਿਰੋਧੀ ਪ੍ਰਸਿੱਧ ਨਜ਼ਮ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਇਹ ਨਜ਼ਮ ਉਨ੍ਹਾਂ 1965 ਦੀ ਭਾਰਤ ਪਾਕਿ ਜੰਗ ਸੰਬੰਧੀ ਲਿਖੀ ਸੀ। ਉਸ ਦੇ ਕੁਝ ਬੰਦ
ਬੰਬ ਘਰਾਂ ਪੇ ਗਿਰੇਂ ਕਿ ਸਰਹੱਦ ਪਰ, ਰੂਹ-ਇ-ਤਾਮੀਰ ਜ਼ਖਮ ਖਾਤੀ।
ਖੇਤ ਅਪਨੇ ਜਲੇਂ ਕਿ ਬੇਗਾਨਾਂ ਕੇ, ਜ਼ਿੰਦਗੀ ਫ਼ਾਕਾਂ ਸੇ ਤਿਲਮਿਲਾਤੀ।
ਟੈਂਕ ਆਗੇ ਬੜਹੇਂ ਕਿ ਪੀਛੇ ਹਟੇਂ, ਕੋਖ ਧਰਤੀ ਕੀ ਬਾਂਝ ਹੋਤੀ।
ਫਤਿਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ, ਜ਼ਿੰਦਗੀ ਜਨਾਜ਼ਾਂ ਪੇ ਰੋਤੀ।
ਜੰਗ ਤੋ ਖੁਦ ਏਕ ਮਸਲਾ। ਯੇਹ ਕਯਾ ਮਸਲਾਂ ਕਾ ਹੱਲ ਦੇਗੀ
ਖੂਨ ਅਤੇ ਆਗ ਅੱਜ ਬਰਸੇਗੀ, ਭੂਖ ਅਤੇ ਇਹਤਿਆਜ ਕੱਲ੍ਹ ਦੇਗੀ
ਇਸ ਲੀਏ ਐ ਸਰੀਫ ਇਨਸਾਨਾਂ, ਜੰਗ ਟਲਤੀ ਰਹੇ ਤੋ ਬੇਹਤਰ।
ਆਪ ਅਤੇ ਹਮ ਸਭੀ ਕੇ ਆਂਗਨ ਮੇਂ, ਸ਼ਮਾਂ ਜਲਤੀ ਰਹੇ ਤੋ ਬਿਹਤਰ।