ਏਮਜ਼ ਹਸਪਤਾਲ ਬਠਿੰਡਾ ਦੇ ਲੰਗਰ ਲਈ ਦਾਨ ਵਜੋਂ ਕਣਕ ਇਕੱਠੀ ਕੀਤੀ

ਮੌੜ ਮੰਡੀ-ਇੱਥੋਂ ਨੇੜਲੇ ਪਿੰਡ ਯਾਤਰੀ ਵਿਖੇ ਗੁਰਦੁਵਾਰਾ ਸਰਬੱਤ ਦਾ ਭਲਾ( ਬਠਿੰਡਾ) ਦੇ ਮੁੱਖ ਸੇਵਾਦਾਰ ਬਾਬਾ ਸ਼ਬੇਗ ਸਿੰਘ ਜੀ ਵੱਲੋਂ ਏਮਜ਼ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਅਤੇ ਲੋੜਵੰਦਾ ਲਈ ਲੰਗਰ ਲਗਾਇਆ ਜਾਂਦਾ ਹੈ। ਉਸ ਲੰਗਰ ਵਿੱਚ ਹਿੱਸਾ ਪਾਉਣ ਵਾਸਤੇ ਪਿੰਡ ਯਾਤਰੀ ਜ਼ਿਲ੍ਹਾ ਬਠਿੰਡਾ ਵਿੱਚੋ ਕਣਕ ਦੀ ਸੇਵਾ ਇਕੱਠੀ ਕੀਤੀ ਗਈ।

ਮੌੜ ਮੰਡੀ-ਇੱਥੋਂ ਨੇੜਲੇ ਪਿੰਡ ਯਾਤਰੀ ਵਿਖੇ ਗੁਰਦੁਵਾਰਾ ਸਰਬੱਤ ਦਾ ਭਲਾ( ਬਠਿੰਡਾ) ਦੇ ਮੁੱਖ ਸੇਵਾਦਾਰ ਬਾਬਾ ਸ਼ਬੇਗ ਸਿੰਘ ਜੀ ਵੱਲੋਂ ਏਮਜ਼ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਅਤੇ ਲੋੜਵੰਦਾ ਲਈ ਲੰਗਰ ਲਗਾਇਆ ਜਾਂਦਾ ਹੈ। ਉਸ ਲੰਗਰ ਵਿੱਚ ਹਿੱਸਾ ਪਾਉਣ ਵਾਸਤੇ ਪਿੰਡ ਯਾਤਰੀ ਜ਼ਿਲ੍ਹਾ ਬਠਿੰਡਾ ਵਿੱਚੋ ਕਣਕ ਦੀ ਸੇਵਾ ਇਕੱਠੀ ਕੀਤੀ ਗਈ। ਪਿੰਡ ਵਾਸੀਆਂ ਵੱਲੋਂ ਸ਼ਰਧਾ ਮੁਤਾਬਿਕ ਆਪਣੀ ਨੇਕ ਕਮਾਈ 'ਚੋਂ ਦਸਵੰਧ ਦੇ ਤੌਰ ਤੇ ਆਪਣਾ ਬਣਦਾ ਯੋਗਦਾਨ ਪਾਇਆ। ਬਾਬਾ ਸ਼ੁਬੇਗ ਸਿੰਘ ਵੱਲੋਂ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਗਿਆਨੀ ਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਪਿੰਡ ਯਾਤਰੀ,ਡਾਕਟਰ ਜਗਦੇਵ ਸਿੰਘ, ਗੁਰਮੇਲ ਸਿੰਘ ਸਿੱਧੂ, ਗੁਰਵਿੰਦਰ ਸਿੰਘ ਬਿੱਟੂ, ਜਸਵੰਤ ਸਿੰਘ, ਮਨਜੀਤ ਸਿੰਘ ਮੈਂਬਰ,ਰਾਣਾ ਸਿੰਘ ਪਿੰਡ ਜੱਸੀ ਬਾਗ ਵਾਲੀ ਨੇ ਆਪਣੀਆਂ ਸੇਵਾਵਾਂ ਨਿਭਾਈਆਂ।