ਸਰਕਾਰੀ ਪ੍ਰਾਇਮਰੀ ਸਕੂਲ ਭੂੰਨੌ ਵਿਖੇ ਵਿੱਦਿਅਕ ਸੈਸ਼ਨ 2025-26 ਦੀ ਆਰੰਭਤਾ ਮੌਕੇ ਸਮਾਗਮ ਕਰਵਾਇਆ ਗਿਆ।
ਮਾਹਿਲਪੁਰ- ਮਾਹਿਲਪੁਰ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2 ਵਿਖੇ ਵਿੱਦਿਅਕ ਸੈਸ਼ਨ 2025-26 ਦੀ ਆਰੰਭਤਾ ਲਈ ਸਕੂਲ ਇੰਚਾਰਜ ਕਰਮਜੀਤ ਕੌਰ ਸਹੋਤਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੈਸ਼ਨ ਦੀ ਆਰੰਭਤਾ ਲਈ ਸਕੂਲ ਸਟਾਫ਼, ਗ੍ਰਾਮ ਪੰਚਾਇਤ,ਐੱਸ.ਐੱਮ.ਸੀ.ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।

ਇਸ ਮੌਕੇ ਜਸਵੀਰ ਸਿੰਘ ਸੈਂਟਰ ਹੈੱਡ ਟੀਚਰ ਬਾੜੀਆਂ ਕਲਾਂ ਕੁ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਹਨਾਂ ਵਲੋਂ ਨਵੇਂ ਵਿੱਦਿਅਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਕੂਲ ਸਟਾਫ਼ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।ਇਸ ਮੌਕੇ ਸਕੂਲ ਇੰਚਾਰਜ ਕਰਮਜੀਤ ਕੌਰ ਸਹੋਤਾ ਅਤੇ ਹਾਜ਼ਰ ਮੈਂਬਰਾਂ ਵਲੋਂ ਬੱਚਿਆਂ ਅਤੇ ਸਟਾਫ਼ ਦੀ ਤੰਦਰੁਸਤੀ, ਸਕੂਲ ਦੀ ਤਰੱਕੀ ਅਤੇ ਉਜਵਲ ਭਵਿੱਖ ਲਈ ਅਰਦਾਸ ਕੀਤੀ।
ਇਸ ਮੌਕੇ ਦਲਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਭੂੰਨੋਂ,ਕੈਪਟਨ ਰੇਸ਼ਮ ਚੰਦ, ਸੂਬੇਦਾਰ ਦਰਸ਼ਨ ਸਿੰਘ ਸਾਬਕਾ ਸਰਪੰਚ, ਰਵਿੰਦਰ ਸਿੰਘ ਨੋਨਾ ਪੰਚ,ਸਰਵਣ ਸਿੰਘ ਮੰਡੇਰ,ਸੂਬੇਦਾਰ ਕਿਸ਼ਨ ਸਿੰਘ,ਮੈਡਮ ਸ਼ਿਵਾਨੀ, ਗੁਰਜੰਟ ਸਿੰਘ,ਆਰਤੀ ਦੇਵੀ, ਜਸ਼ਨਦੀਪ ਕੌਰ, ਭਾਵਨਾ ਕੁਲਵਿੰਦਰ ਕੌਰ ਆਂਗਨਵਾੜੀ ਵਰਕਰ, ਆਸ਼ਾ ਰਾਣੀ, ਸੁਖਵਿੰਦਰ ਕੌਰ, ਤਜਿੰਦਰ ਕੌਰ ਅਤੇ ਸਤਨਾਮ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।