ਸਿਰਜਣਾ ਕੇਂਦਰ ਵੱਲੋਂ ਗ਼ਜ਼ਲ ਵਰਕਸ਼ਾਪ ਅਤੇ ਰੂ-ਬ-ਰੂ ਸਮਾਗਮ 4 ਮਈ ਐਤਵਰ ਨੂੰ ਸਵੇਰੇ 10 ਵਜੇ
ਕਪੂਰਥਲਾ (ਪੈਗਾਮ ਏ ਜਗਤ)- ਕਪੂਰਥਲਾ ਜ਼ਿਲ੍ਹੇ ਦੀ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਵੱਲੋਂ ਆਪਣੇਂ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਭਾ ਵੱਲੋਂ ਮਿਤੀ 4 ਮਈ ਨੂੰ ਉਸਤਾਦ ਗ਼ਜ਼ਲਗੋ ਬਲਬੀਰ ਸਿੰਘ ਸੈਣੀ ਜੀ ਨਾਲ ਇੱਕ ਰੂ-ਬ-ਰੂ ਸਮਾਗਮ ਅਤੇ ਗ਼ਜ਼ਲ ਦੇ ਸਿੱਖਿਆਰਥੀਆਂ ਲਈ ਗ਼ਜ਼ਲ ਵਰਕਸ਼ਾਪ ਸਮਾਗਮ ਉਲੀਕਿਆ ਗਿਆ ਹੈ।

ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇਰੇ ਸਮੇਂ ਵਿੱਚ ਵੀ ਸਿਰਜਣਾ ਕੇਂਦਰ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਅਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਵਚਨਬੱਧ ਹੈ। ਅਜਿਹੀਆਂ ਵਰਕਸ਼ਾਪਾਂ ਅਤੇ ਸਾਹਿਤਕ ਸਮਾਗਮਾਂ ਨਾਲ ਜਿੱਥੇ ਖੇਤਰ ਦੇ ਸ਼ਾਇਰਾਂ ਅਤੇ ਲੇਖਕਾਂ ਨੂੰ ਨਾਮਵਰ ਕਵੀਆਂ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲੇਗਾ|
ਓਥੇ ਹੀ ਉਨ੍ਹਾਂ ਨੂੰ ਸਾਹਿਤ ਸਿਰਜਣ ਲਈ ਮਹੱਤਵਪੂਰਨ ਨੁਕਤਿਆਂ ਬਾਰੇ ਵੀ ਜਾਣਕਾਰੀ ਮਿਲੇਗੀ। ਇਸ ਸਮੇਂ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਮੀਤ ਪ੍ਰਧਾਨ ਮਲਕੀਤ ਸਿੰਘ ਮੀਤ, ਪ੍ਰੈੱਸ ਸਕੱਤਰ ਅਵਤਾਰ ਸਿੰਘ ਗਿੱਲ, ਅਵਤਾਰ ਸਿੰਘ ਭੰਡਾਲ, ਡਾ. ਸੁਰਿੰਦਰਪਾਲ ਸਿੰਘ ਅਤੇ ਪ੍ਰਿੰ. ਕੇਵਲ ਸਿੰਘ ਰੱਤੜਾ ਮੌਜੂਦ ਸਨ।