
ਐਮ ਏ ਹਿੰਦੀ ਦੇ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ
ਮਾਹਿਲਪੁਰ , 1 ਮਈ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲਦੇ ਕੋਰਸ ਐਮਏ ਹਿੰਦੀ ਦੇ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ।
ਮਾਹਿਲਪੁਰ , 1 ਮਈ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲਦੇ ਕੋਰਸ ਐਮਏ ਹਿੰਦੀ ਦੇ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ।
ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਅਤੇ ਹਿੰਦੀ ਵਿਭਾਗ ਦੇ ਮੁਖੀ ਲੈਫਟੀਨੈਂਟ ਡਾ ਦੀਪਕ ਨੇ ਦੱਸਿਆ ਕਿ ਐਮ ਏ ਹਿੰਦੀ ਦੇ ਸਮੈਸਟਰ ਤੀਜਾ ਦੇ ਨਤੀਜੇ ਵਿੱਚ ਵਿਦਿਆਰਥਣ ਕ੍ਰਿਤਿਕਾ ਸੋਨੀ ਨੇ 74.7 ਫੀਸਦੀ ਅੰਕਾਂ ਨਾਲ ਪਹਿਲਾ, ਰਜਿੰਦਰ ਕੌਰ ਨੇ 72.2 ਫੀਸਦੀ ਅੰਕਾਂ ਨਾਲ ਦੂਜਾ ਅਤੇ ਰੇਨੂ ਕੁਮਾਰੀ ਨੇ 65.5 ਫੀਸਦੀ ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ, ਡਾ ਦੀਪਕ, ਡਾ ਪਰਮਿੰਦਰ ਕੌਰ, ਅਤੇ ਪ੍ਰੋਫੈਸਰ ਨੈਨਸੀ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਚੰਗੇ ਨਤੀਜੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
