ਬਿਜਲੀ ਮੁਲਾਜ਼ਮਾਂ, ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਸੀ.ਐਚ.ਬੀ. ਕਾਮਿਆਂ ਨੇ ਨਿੱਜੀਕਰਨ ਖਿਲਾਫ਼ ਕਨਵੈਨਸ਼ਨ ਕਰਕੇ ਸੰਘਰਸ਼ ਦਾ ਵਿਗਲ ਵਜਾਇਆ

ਪਟਿਆਲਾ- ਟੈਕਨੀਕਲ ਸਰਵਿਸ ਯੂਨੀਅਨ ਰਜਿ ਸਰਕਲ ਪਟਿਆਲਾ ਅਤੇ ਸੀ.ਐਚ.ਬੀ. ਕਾਮਿਆਂ ਵੱਲੋਂ ਅੱਜ ਮਿਤੀ 29 ਅਪ੍ਰੈਲ 2025 ਨੂੰ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਾਥੀ ਹਰਜੀਤ ਸਿੰਘ ਪ੍ਰਧਾਨ ਟੀ.ਐਸ.ਯੂ. ਸਰਕਲ ਪਟਿਆਲਾ, ਸਾਬਕਾ ਮੀਤ ਪ੍ਰਧਾਨ ਪੰਜਾਬ ਵਿਜੇ ਦੇਵ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਨੇ ਕਨਵੈਨਸ਼ਨ ਕਰਕੇ ਬਿਜਲੀ ਨਿਗਮ ਦੀਆਂ ਦੋ ਡਵੀਜ਼ਨਾਂ ਖਰੜ ਅਤੇ ਲਾਲੜੂ ਦੀ ਵਾਗਡੋਰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਨੂੰ ਬਿਜਲੀ ਖੇਤਰ ਦੇ ਨਿਜੀਕਰਣ ਵੱਲ ਇੱਕ ਹੋਰ ਕਦਮ ਦੱਸਦਿਆਂ ਇਸ ਦੀ ਜ਼ੌਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਮੁੱਚੇ ਪਟਿਆਲਾ ਦੇ ਰੈਗੂਲਰ, ਆਊਸਟਸੋਰਸਡ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਰਕਾਰ ਦੇ ਇਸ ਮੁਲਾਜ਼ਮ, ਆਊਟਸੋਰਡ, ਪੈਨਸ਼ਨਰਜ਼ ਅਤੇ ਖਪਤਕਾਰ ਕਿਸਾਨ ਵਿਰੋਧੀ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਆਗੂਆਂ ਵੱਲੋਂ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਬਿਜਲੀ ਨਿਗਮ ਪੀ.ਡੀ.ਸੀ. (ਪੰਜਾਬ ਵਿਕਾਸ ਕਮਿਸ਼ਨ) ਦੀ ਸਿਫਾਰਿਸ਼ ਤੇ ਸੂਬੇ ’ਚ ਖਰੜ ਤੇ ਲਾਲੜੂ ਦੋ ਡਵੀਜ਼ਨਾਂ ਦਾ ਨਿੱਜੀਕਰਨ ਕਰਨ ਲਈ ਮਿਤੀ 21 ਅਪ੍ਰੈਲ ਨੂੰ ਇਕ ਮੀਟਿੰਗ ’ਚ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਆਂਕੜੇ ਪੇਸ਼ ਕਰਨੇ ਸਨ ਜੋ ਕਿ ਸਮੂੱਚੇ ਪੰਜਾਬ ਦੇ ਬਿਜਲੀ ਮੁਲਾਜ਼ਮਾ ਨੇ ਸਰਕਾਰ ਦੇ ਇਸ ਹਮਲੇ ਖਿਲਾਫ ਅਰਥੀਆਂ ਫੂਕ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਾਲਤ ਵਿੱਚ ਨਿਜੀਕਰਨ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਿਸ ਦੇ ਸਿੱਟੇ ਵਜੋਂ ਮਨੇਜਮੈਂਟ ਨੂੰ ਮੀਟਿੰਗ ਰੱਦ ਕਰਨੀ ਪਈ।
        ਅਸੀਂ ਪਟਿਆਲਾ ਸਰਕਲ ਦੇ ਸਮੂਹ ਟੈਕਨੀਕਲ ਸਰਵਿਸ ਯੂਨੀਅਨ ਦੇ ਕਾਮਿਆਂ, ਪੈਨਸ਼ਨਰਾਂ ਅਤੇ ਠੇਕਾ ਕਾਮਿਆਂ ਨੂੰ ਅਪੀਲ ਕਰਦੇ ਹਾਂ ਕਿ ਭਾਵੇਂ ਤੁਹਾਡੇ ਸੰਘਰਸ਼ ਦੇ ਬਦੌਲਤ ਮੈਨੇਜਮੈਂਟ ਨੂੰ ਯੂ ਟਰਨ ਲੈਣਾ ਪਿਆ ਪਰ ਉਹਨਾਂ ਨੇ ਆਪਣੀ ਲੋਕ ਵਿਰੋਧੀ ਨਿਜੀਕਰਣ ਦੀ ਨੀਤੀ ਨੂੰ ਤਿਆਗਿਆ ਨਹੀਂ ਹੈ ਇਸ ਲਈ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣ ਲਈ ਇਕਜੁੱਟਤਾ ਅਤੇ ਵਿਸ਼ਾਲ ਸੰਘਰਸ਼ ਕਰਨ ਦੀ ਸਮੇਂ ਦੀ ਅਣਸਰਦੀ ਲੋੜ ਹੈ।
        ਮੁਲਾਜ਼ਮ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੰਡੀਗੜ੍ਹ ਬਿਜਲੀ ਬੋਰਡ ਦਾ ਪ੍ਰਾਈਵੇਟ ਕਰਨ ਤੋਂ ਬਾਅਦ ਅੱਜ ਉੱਥੇ ਰੈਗੂਲਰ ਮੁਲਾਜ਼ਮ, ਪੈਨਸ਼ਨਰ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਪਿਛਲੀਆਂ ਸਰਵਿਸਾਂ ਭੰਗ ਕਰਕੇ ਉਨ੍ਹਾਂ ਨੂੰ ਇੱਕ ਸਾਲ ਦੇ ਪ੍ਰੋਵੇਸ਼ਨ ਪੀਰੀਅਡ ਤੇ ਬਹੁਤ ਘਣੋਨੀਆਂ ਸ਼ਰਤਾਂ ਤੇ ਰੱਖਿਆ ਹੈ।ਆਊਟਸੋਰਸ ਮੁਲਾਜ਼ਮਾਂ ਨੂੰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਕਿਸਨੇ ਦੇਣੀਆਂ ਹਨ, ਇਹ ਵੀ ਅਜੇ ਤੱਕ ਤੈਅ ਨਹੀਂ ਹੋ ਸਕਿਆ। 
ਇਸ ਲਈ ਅਸੀਂ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਖਪਤਕਾਰਾਂ ਦੇ ਉੱਤੇ ਬਹੁਤ ਵੱਡਾ ਹਮਲਾ ਇਸ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਕੀਤਾ ਗਿਆ ਹੈ। ਇਸਦਾ ਸਾਨੂੰ ਡਟਕੇ ਵਿਰੋਧ ਕਰਨਾ ਚਾਹੀਦਾ ਹੈ। ਕਿਸੇ ਵੀ ਸੂਰਤ ਵਿੱਚ ਨਿੱਜੀਕਰਨ ਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ। ਸੀ.ਐਚ. ਵੀ. ਕਾਮਿਆਂ ਦਾ ਜੋ ਠੇਕਾ 30 ਅਪ੍ਰੈਲ ਨੂੰ ਖਤਮ ਕਰ ਰਹੇ ਹਨ ਅਸੀਂ ਇਸ ਫੈਸਲੇ ਦਾ ਕਰੜਾ ਵਿਰੋਧ ਕਰਦੇ ਹਾਂ ਅਤੇ ਮੈਨੇਜਮੈਂਟ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਹਨਾਂ ਦੇ ਰੋਜ਼ਗਾਰ ਨੂੰ ਬਰਕਰਾਰ ਰੱਖਿਆ ਜਾਵੇ। ਅਸੀਂ ਇਸ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਾਉਣ ਲਈ ਪੂਰਾ ਤਾਨ ਲਾ ਦੇਵਾਂਗੇ।
        ਅੱਜ ਮਿਤੀ 29 ਅਪ੍ਰੈਲ 2025 ਨੂੰ ਇਸ ਮੁੱਦੇ ਨੂੰ ਲੈ ਕੇ ਇੱਕ ਵਿਸ਼ਾਲ ਕਨਵੈਨਸ਼ਨ ਸਮੂਹ ਬਿਜਲੀ ਮੁਲਾਜ਼ਮਾਂ, ਪੈਨਸ਼ਨਰ ਅਤੇ ਸੀ.ਐਚ.ਬੀ. ਕਾਮਿਆਂ ਦੀ ਸਾਂਝੇ ਤੌਰ ਤੇ ਪਟਿਆਲਾ ਵਿਖੇ ਕੀਤੀ ਗਈ। ਇਸ ਵਿੱਚ ਵੀ ਸਾਥੀਆਂ ਨੂੰ ਵੱਧ—ਚੜ੍ਹ ਹਿੱਸਾ ਲਿਆ। 
        ਅੱਜ ਦੀ ਕਨਵੈਂਸ਼ਨ ਵਿੱਚ ਦਿਲਪ੍ਰੀਤ ਸਿੰਘ, ਬਿੱਕਰ ਖਾਨ, ਕਰਮਜੀਤ ਸਿੰਘ, ਭਗਵਾਨ ਸਿੰਘ, ਵਿਜੇ ਦੇਵ, ਜਤਿੰਦਰ ਚੱਢਾ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਬਰੇਸ਼ ਕੁਮਾਰ, ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਸ੍ਰੀ ਕ੍ਰਿਸ਼ਨ ਸਿੰਘ ਔਲਖ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਕਨਵੈਨਸ਼ਨ ਵਿੱਚ ਸੰਬੋਧਨ ਕੀਤਾ।
 ਸਮੁੱਚੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1 ਮਈ 2025 ਨੂੰ ਪਟਿਆਲਾ ਵਿਖੇ ਭਰਾਤਰੀ ਜਥੇਬੰਦੀਆਂ ਨਾਲ ਮਿਲਕੇ ਮਈ ਦਿਹਾੜਾ ਨਿਜੀਕਰਨ ਵਿਰੋਧੀ ਦਿਵਸ ਵਜੋ ਮਨਾਇਆ ਜਾਵੇਗਾ। ਇਸ ਵਿੱਚ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਜਲ ਸਪਲਾਈ ਯੂਨੀਅਨ, ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ, ਪੈਸਕੋ ਯੂਨੀਅਨ ਸ਼ਮੂਲੀਅਤ ਕਰੇਗੀ।