ਖਾਲਸਾ ਕਾਲਜੀਏਟ ਸਕੂਲ, ਮਾਹਿਲਪੁਰ ਵਿੱਚ ਨਵੇ ਸੈਸ਼ਨ ਵਿੱਚ ਦਾਖ਼ਲਾ ਜਾਰੀ, ਪੜ੍ਹਾਈ ਆਰੰਭ
ਮਾਹਿਲਪੁਰ, 29 ਅਪਰੈਲ- ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸਕੂਲ ਵਿੱਚ ਸਾਇੰਸ, ਆਰਟਸ ਅਤੇ ਕਾਮਰਸ ਸਟਰੀਮ ਵਿੱਚ ਸੈਸ਼ਨ 2025-26 ਤਹਿਤ ਦਾਖ਼ਲਾ ਜਾਰੀ ਹੈ ਅਤੇ ਉਕਤ ਕੋਰਸਾਂ ਦੀ ਪੜ੍ਹਾਈ ਵੀ ਆਰੰਭ ਹੋ ਗਈ ਹੈ।

ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜੀਏਟ ਸਕੂਲ ਦੀਆਂ ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਉਕਤ ਜਮਾਤਾਂ ਦੀ ਪੜ੍ਹਾਈ ਆਰੰਭ ਹੋ ਗਈ ਹੈ ਅਤੇ ਕਾਲਜ ਦੇ ਸਾਇੰਸ, ਆਰਟਸ ਅਤੇ ਕਾਮਰਸ ਵਿਸ਼ਿਆਂ ਦੇ ਮਾਹਿਰ ਪ੍ਰੋਫੈਸਰ (ਅਧਿਆਪਕਾਂ) ਵੱਲੋਂ ਵਿਦਿਆਰਥੀਆਂ ਦੀਆਂ ਜਮਾਤਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਜਮਾਤਾਂ ਵਿੱਚ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਫੀਸਾਂ ‘ਤੇ ਦਾਖ਼ਲ ਕੀਤਾ ਜਾ ਰਿਹਾ ਹੈ ਅਤੇ ਸੰਸਥਾ ਵੱਲੋਂ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਵੱਖ ਵੱਖ ਵਜ਼ੀਫ਼ਾ ਰਾਸ਼ੀ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਲਜ ਵਿੱਚ ਦਾਖ਼ਲਾ ਅਤੇ ਕਾਉਂਸਲਿੰਗ ਸੈੱਲ ਕੰਮ ਕਰ ਰਿਹਾ ਹੈ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਕੈਰੀਅਰ ਅਨੁਸਰ ਵੱਖ ਵੱਖ ਸਟਰੀਮਜ ਦੇ ਵਿਸ਼ਿਆਂ ਦੀ ਚੋਣ ਸਬੰਧੀ ਮਾਹਿਰ ਅਧਿਆਪਕਾਂ ਵੱਲੋਂ ਸੇਧ ਤੇ ਅਗਵਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦਾਖ਼ਲੇ ਤੋਂ ਵਾਂਝੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਸਥਿਤ ਦਾਖ਼ਲਾ ਸੈੱਲ ਵਿੱਚ ਪੁੱਜ ਕੇ ਆਪਣਾ ਦਾਖ਼ਲਾ ਯਕੀਨੀ ਬਣਾਉਣ ਦੀ ਅਪੀਲ ਕੀਤੀ।