ਧਰਮ ਦੇ ਨਾਮ ਤੇ ਪਹਿਲਗਾਮ ਵਿਖੇ ਅੱਤਵਾਦੀਆਂ ਵੱਲੋਂ ਮਾਸੂਮ ਨਿਹੱਥੇ ਲੋਕਾਂ ਦੀ ਹੱਤਿਆ ਨਪੁੰਸਕਤਾ ਤੇ ਕਾਇਰਾਨਾ ਹਰਕਤ : ਸਰਿਤਾ ਸ਼ਰਮਾ

ਗੜ੍ਹਸ਼ੰਕਰ 23 ਅਪ੍ਰੈਲ- ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀਆਂ ਵੱਲੋਂ ਨਿਹੱਥੇ ਤੇ ਮਾਸੂਮ ਲੋਕਾਂ ਦੀ ਬੜੇ ਹੀ ਅਮਾਨਵੀ ਹੱਤਿਆਵਾਂ ਨਾਲ ਪੂਰਾ ਦੇਸ਼ ਦੁੱਖ ਅਤੇ ਰੋਸ ਵਿਚ ਆ ਗਿਆ । ਇਸ ਧਰਤੀ ਤੇ ਸਵਰਗ ਦੇ ਨਾਮ ਨਾਲ ਜਾਣੇ ਜਾਂਦੇ ਕਸ਼ਮੀਰ ਘਾਟੀ ਨੂੰ ਉਥੇ ਦੇ ਹੀ ਦਰਿੰਦਿਆਂ ਨੇ ਇਕ ਬਾਰ ਫਿਰ ਨਰਕ ਬਣਾ ਕੇ ਰੱਖ ਦਿੱਤਾ।

ਗੜ੍ਹਸ਼ੰਕਰ 23 ਅਪ੍ਰੈਲ- ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀਆਂ ਵੱਲੋਂ ਨਿਹੱਥੇ ਤੇ ਮਾਸੂਮ ਲੋਕਾਂ ਦੀ ਬੜੇ ਹੀ ਅਮਾਨਵੀ ਹੱਤਿਆਵਾਂ ਨਾਲ ਪੂਰਾ ਦੇਸ਼ ਦੁੱਖ ਅਤੇ ਰੋਸ ਵਿਚ ਆ ਗਿਆ । ਇਸ ਧਰਤੀ ਤੇ ਸਵਰਗ ਦੇ ਨਾਮ ਨਾਲ ਜਾਣੇ ਜਾਂਦੇ ਕਸ਼ਮੀਰ ਘਾਟੀ ਨੂੰ ਉਥੇ ਦੇ ਹੀ ਦਰਿੰਦਿਆਂ ਨੇ ਇਕ ਬਾਰ ਫਿਰ ਨਰਕ ਬਣਾ ਕੇ ਰੱਖ ਦਿੱਤਾ। 
ਜਿੱਥੇ ਚੁਣ ਚੁਣ ਕੇ ਧਰਮ ਪੁੱਛ ਕੇ ਤੇ ਕਪੜੇ ਉਤਰਵਾ ਕੇ ਚੈਕ ਕੀਤਾ ਕੇ ਉਹ ਮੁਸਲਮਾਨ ਹੈ ਜਾਂ ਹਿੰਦੂ ਬੜੀ ਹੀ ਸ਼ਰਮ ਵਾਲੀ ਗੱਲ ਹੈ । ਅਸੀ ਲੋਕ ਕਸ਼ਮੀਰ ਤੋਂ ਸ਼ਾਲ ਸਵੈਟਰ ਵੇਚਣ ਆਏ ਕਸ਼ਮੀਰੀਆਂ ਨੂੰ ਘਰ ਚ ਬਿਠਾ ਕੇ ਚਾਹ ਰੋਟੀ ਚਾਹ ਪਾਣੀ ਨਾਲ ਸੇਵਾ ਕਰ ਕੇ ਭੇਜਦੇ ਹਾਂ ਪਰ ਸਾਡੇ ਘੁੰਮਣ ਗਏ ਲੋਕਾਂ ਨਾਲ ਐਨੀ ਪਸ਼ੂਤਾ ਬੜੀ ਹੀ ਸ਼ਰਮ ਵਾਲੀ ਗੱਲ ਹੈ । ਓਹ ਸਜਾਏ ਮੌਤ ਦੇ ਹੱਕਦਾਰ ਨੇ ਜਿਨਾ ਨੇ ਇਸ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ। 
ਇਸ ਘਟਨਾ ਨੇ ਸਾਡੇ ਦਿਲਾਂ ਤੇ ਜਖਮ ਕੀਤੇ ਅਸੀਂ ਪ੍ਰਸ਼ਾਸ਼ਨ ਅੱਗੇ ਮੰਗ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਪਿੰਡ ਸ਼ਹਿਰਾਂ ਵਿਚ ਅਣਪਛਾਤੇ ਲੋਕ ਚਾਹੇ ਸੈਲੂਨ ਚਾਹੇ ਰੇਹੜੀਆਂ ਚਾਹੇ ਕਬਾਬ ਦੀਆਂ ਦੁਕਾਨਾਂ ਖੋਲੀ ਬੈਠੇ ਹਨ  ਉਹ ਖਾਲੀ ਕਰਾਈਆਂ ਜਾਣ ਤਾਂ ਜੋ ਬੜੀ ਹਿਫਾਜਤ ਨਾਲ ਇਨਾ ਨੂੰ ਇਥੋਂ ਰੁਖ਼ਸਤ ਕੀਤਾ ਜਾਵੇ ਪਬਲਿਕ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਮਦਦ ਕਰਨ ਵਾਲੇ ਗੱਦਾਰਾਂ ਦਾ ਵੀ ਬਾਈਕਾਟ ਕਰਨ। ਕਿਉਂਕਿ ਲੋਕਾਂ ਦੇ ਗੁੱਸੇ ਦੀ ਹੁਣ ਹੱਦ ਟੱਪ ਚੁੱਕੀ ਹੈ । ਜਿਹਨਾਂ  ਨੇ ਨਾ ਜਾਤ ਪਾਤ ਪੁੱਛੇ ਬਿਨਾਂ ਸਿੱਧਾ ਧਰਮ ਪੁੱਛ ਕੇ ਗੋਲੀ ਮਾਰੀ। ਉਹਨਾਂ ਲੋਕਾਂ ਨੂੰ ਅਸੀਂ ਆਪ ਦੇ ਸਿਰ ਤੇ ਬਿਠਾ ਕੇ ਨਹੀਂ ਰੱਖ ਸਕਦੇ। ਉਹ ਲੋਕ ਸਾਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਗੁੱਸਾ ਸਾਡੇ ਮਨਾਂ ਵਿਚ ਵੀ ਹੀ । 
ਹੁਣ ਫੈਸਲਾ ਲੈਣ ਦਾ ਸਮਾਂ ਹੈ ਕਿਸੇ ਜਾਤ ਪਾਤ ਦਾ ਕਿਸੇ ਪਾਰਟੀ ਦਾ ਕੋਈ ਮਸਲਾ ਨਹੀਂ । ਮਸਲਾ ਸੇਫਟੀ ਅਤੇ ਆਪ ਦੀ ਹੋਂਦ ਬਚਾਉਣ ਦਾ ਹੈ।  ਅਸੀਂ ਸਾਰੇ ਹਿੰਦੂ ਸਿੱਖ ਇੱਕ ਹਾਂ  ਅਤੇ ਇਕਜੁੱਟ ਹੋ ਕੇ ਹੀ ਰਹਿਣਾ ਪਵੇਗਾ । ਇਸ ਮੌਕੇ ਕੁਲਵਿੰਦਰ ਬਿੱਟੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਵੀ ਇਸ ਸਬੰਧੀ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ।