ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

ਗੜਸ਼ੰਕਰ- ਅੱਜ ਪਿੰਡ ਬੱਡੋਆਣ ਸਤਨੋਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ ਗਿਆ ਇਸ ਮੋਕੇ ਪੰਜਾਬ ਸੀਟੂ ਦੇ ਮੀਤ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਸਾਬਕਾ ਸਰਪੰਚ ਵਿਜੇ ਕੁਮਾਰ ਐਡਵਾ ਦੀ ਜਿਲਾ ਪ੍ਧਾਨ ਨੀਲਮ ਬੱਡੋਆਣ ਬਲਦੇਵ ਰਾਜ ਸਤਨੋਰ ਬੋਲਦਿਆ ਕਿਹਾ ਕਿ ਬਾਵਾ ਸਾਹਿਬ ਦੇ ਬਣਾਏ ਸਵਿਧਾਨ ਨੂੰ ਫਿਰਕੂ ਫਾਸ਼ੀਵਾਦੀ ਕਾਰਪੋਰੇਟ ਦੇ ਗਠਜੋੜ ਤੋ ਖਤਰਾ ਹੈ|

 ਜਦੋ ਦੀ ਮੋਦੀ ਸਰਕਾਰ ਆਈ ਹੈ ਦਲਿਤਾ ਘੱਟ ਗਿਣਤਿਆ ਤੇ ਹਮਲੇ ਤੇਜ਼ ਹੋਏ ਹਨ ਦੂਜੇ ਪਾਸੇ ਮਜ਼ਦੂਰਾ ਕਿਸਾਨਾ ਦੇ ਹੱਕਾ ਤੇ ਡਾਕੇ ਮਾਰੇ ਜਾ ਰਹੇ ਹਨ ਅੱਜ ਹਰ ਵਰਗ ਅੱਪਣੇ ਹੱਕਾ ਲਈ ਸ਼ੰਘਰਸ਼ ਕਰ ਰਹੇ ਹਨ| ਮੋਦੀ ਦੀ ਸਰਕਾਰ ਨੇ 8 ਤੋ 12 ਘੰਟੇ ਦੀ ਡਿਊਟੀ ਦਾ ਕਾਨੂੰਨ ਪਾਸ ਕਰ ਦਿੱਤਾ ਮਨਰੇਗਾ ਮਜ਼ਦੂਰਾ ਦੇ ਬਜਟ ਵਿੱਚ 10000 ਕਰੋੜ ਦਾ ਕੱਟ ਮਾਰ ਦਿੱਤਾ ਜਿਸ ਨਾਲ ਮਜ਼ਦੂਰਾ ਦੇ ਕੰਮ ਦੇ ਦਿਨਾ ਵਿੱਚ ਕਟੋਤੀ ਹੋਈ ਹੈ ਆਗੂਆ ਨੇ ਕਿਹਾ ਕੇਦਰ ਦੀ ਸਰਕਾਰ ਨੇ ਸਰਕਾਰੀ ਮਹਿਕਮੇ ਕਾਰਪੋਰੇਟ ਘਰਾਣਿਆ ਕੋਲ ਕੋਡੀਆ ਦੇ ਭਾਅ ਵੇਚ ਦਿੱਤੇ|
 ਮਹਿਗਾਈ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਲੋਕਾ ਦੀ ਖਰੀਦ ਸ਼ਕਤੀ ਘਟ ਗਈ ਹੈ ਜਿਸ ਨਾਲ ਦੇਸ਼ ਦੇ ਕਾਰੋਬਾਰ ਫੇਲ ਹੋ ਰਹੇ ਹਨ ਇਸ ਮੋਕੇ ਆਗੂਆ ਨੇ ਕਿਹਾ ਕਿ ਘੱਟੋ ਘੱਟ 26000 ਰੁਪਏ ਉਜਰਤ ਕਰਾਉਣ ਲਈ 700 ਰੁਪਏ ਦਿਹਾੜੀ ਕਰਾਉਣ ਲਈ ਠੇਕਾ ਸਿਸਟਮ ਬੰਦ ਕਰਾਉਣ ਲਈ ਸਕੀਮ ਵਰਕਰ ਪੱਕੇ ਕਰਾਉਣ ਲਈ 12 ਘੰਟੇ ਡਿਊਟੀ ਰੱਦ ਕਰਾਉਣ ਲਈ 4 ਲੇਬਰ ਕੋਡ ਰੱਦ ਕਰਾਉਣ ਲਈ 20 ਮਈ ਦੀ ਹੋ ਰਹੀ ਦੇਸ਼ ਪੱਧਰ ਦੀ ਹੜਤਾਲ ਸਫਲ ਕਰਨ ਲਈ ਕੋਈ ਕਸਰ ਨਾ ਛੱਡੀ ਜਾਵੇ|
 ਬਾਵਾ ਸਾਹਿਬ ਦੇ ਬਣਾਏ ਸਵਿਧਾਨ ਦੀ ਰਾਖੀ ਕੀਤੀ ਜਾਵੇ ਉਪਰੋਕਤ ਆਗੂਆ ਤੋ ਇਲਾਵਾ ਇਹਨਾ ਇਕੱਠਾ ਨੂੰ ਕਰਤਾਰ ਸਿੰਘ ਬਖਸ਼ੀਸ਼ ਕੋਰ ਸੱਤਪਾਲ ਬੇਬੀ ਹਰਮੇਸ਼ ਲਾਲ ਚਰਨਦਾਸ ਸਤਿਆ ਸੁਨੀਤਾ ਰਾਣੀ ਸ਼ਨੀ ਵਿਸ਼ਾਲ ਛਿਦੋ ਗਿਆਨ ਚੰਦ ਭਾਗ ਸਿੰਘ ਨੇ ਵੀ ਸਬੋਧਨ ਕੀਤਾ।