ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਹੋਇਆ ਮੁਫ਼ਤ, ਵਾਹਨ ਚਾਲਕਾਂ ਦੀਆਂ ਲੱਗੀਆਂ ਮੌਜਾਂ!
Punjab News: ਪੰਜਾਬ ਵਿੱਚ ਇੱਕ ਹੋਰ ਟੋਲ ਪਲਾਜ਼ਾ ਮੁਫ਼ਤ ਹੋਣ ਤੋਂ ਬਾਅਦ ਵਾਹਨ ਚਾਲਕਾਂ ਵਿਚਾਲੇ ਖੁਸ਼ੀ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ, ਤਰਨਤਾਰਨ ਦੇ ਝਬਾਲ ਵਿੱਚ ਮੰਨਣ ਟੋਲ ਪਲਾਜ਼ਾ ਨੂੰ ਬੀਤੇ ਦਿਨੀਂ ਟੋਲ ਕਰਮਚਾਰੀਆਂ ਨੇ ਮੁਫ਼ਤ ਕਰ ਦਿੱਤਾ।

ਦਰਅਸਲ, ਟੋਲ ਪਲਾਜ਼ਾ 'ਤੇ ਕਰਮਚਾਰੀਆਂ ਵੱਲੋਂ ਤਨਖਾਹ ਵਿੱਚ ਕਟੌਤੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਪੂਰਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਗਿਆ ਸੀ, ਜਦੋਂ ਕਿ ਪਿਛਲੀਆਂ ਕੰਪਨੀਆਂ ਸਾਰੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਦੇ ਰਹੀਆਂ ਸਨ। ਕਰਮਚਾਰੀਆਂ ਨੇ ਕਿਹਾ ਕਿ ਹੁਣ ਪਿਛਲੇ ਮਾਰਚ ਮਹੀਨੇ ਆਈ ਨਵੀਂ ਆਈਜੀਟੀ ਬੀ ਗਲੋਬਲ ਕੰਪਨੀ ਨੇ ਸਾਰੇ ਟੋਲ ਕਰਮਚਾਰੀਆਂ ਦੀ ਤਨਖਾਹ ਕੱਟ ਲਈ ਹੈ।
ਇਸਦੇ ਨਾਲ ਹੀ ਸਾਰੇ ਸਥਾਨਕ ਕਰਮਚਾਰੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਰਜਿ. ਸੀਨੀਅਰ ਮੀਤ ਪ੍ਰਧਾਨ ਰਾਜਵੰਤ ਸਿੰਘ ਖਾਲਸਾ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਟੋਲ ਪਲਾਜ਼ਾ ਨੂੰ ਮੁਕਤ ਕਰ ਦਿੱਤਾ ਅਤੇ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ। ਇਸ ਸਮੇਂ ਟੋਲ ਪਲਾਜ਼ਾ 'ਤੇ ਬੈਠੇ ਆਗੂਆਂ ਵਿੱਚ ਅਵਤਾਰ ਸਿੰਘ ਇੰਚਾਰਜ, ਅਮਨਦੀਪ ਸਿੰਘ ਇੰਚਾਰਜ, ਸੰਪੂਰਨ ਸਿੰਘ ਇੰਚਾਰਜ, ਕੁਲਦੀਪ ਸਿੰਘ ਸੁਪਰਵਾਈਜ਼ਰ, ਸੁਖਰਾਜ ਸਿੰਘ ਸੁਪਰਵਾਈਜ਼ਰ ਆਦਿ ਸ਼ਾਮਲ ਸਨ।