ਪੀ.ਆਰ.ਟੀ.ਸੀ. ਦੀ ਪਾਰਕਿੰਗ ਫ਼ੀਸ ਬਾਰੇ ਖਬਰ ਬੇਬੁਨਿਆਦ : ਜੀ ਐਮ ਅਮਨਵੀਰ ਟਿਵਾਣਾ

ਪਟਿਆਲਾ, 16 ਅਪ੍ਰੈਲ - ਬੀਤੇ ਦਿਨੀਂ ਇੱਕ ਪੱਤਰਕਾਰ ਵੱਲੋਂ ਪੀ ਆਰ ਟੀ ਸੀ ਦੇ ਸਾਇਕਲ ਸਟੈਂਡ 'ਤੇ ਲਈ ਜਾਂਦੀ ਪਾਰਕਿੰਗ ਫੀਸ ਨੂੰ ਗੁੰਡਾ ਟੈਕਸ ਦੱਸਣ ਦਾ ਪੀ ਆਰ ਟੀ ਸੀ ਪਟਿਆਲਾ ਡਿੱਪੂ ਦੇ ਜਨਰਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ ਨੇ ਵਿਰੋਧ ਤੇ ਖੰਡਣ ਕਰਦਿਆਂ ਕਿਹਾ ਹੈ ਕਿ ਲੋਕਾਂ ਦੀ ਮੰਗ ਅਤੇ ਸਮਰੱਥ ਅਧਿਕਾਰੀਆਂ ਦੀ ਪ੍ਰਵਾਨਗੀ ਤਹਿਤ 13 ਮਾਰਚ ਤੋਂ ਅੱਡੇ ਵਿੱਚਲੀ ਦੋ ਪਹੀਆਂ ਵਾਹਨ ਦੀ ਪਾਰਕਿੰਗ ਸ਼ੁਰੂ ਕੀਤੀ ਗਈ ਸੀ। ਪਾਰਕਿੰਗ ਤੋਂ ਇੱਕਤਰ ਕੀਤੀ ਜਾ ਰਹੀ ਪਾਰਕਿੰਗ ਫੀਸ ਮਹਿਕਮੇ ਦੀ ਕੈਸ਼ ਬਰਾਂਚ ਵਿੱਚ ਜਮਾਂ ਕੀਤੀ ਜਾਂਦੀ ਹੈ।

ਪ੍ਰਕਾਸ਼ਿਤ ਖਬਰ ਵਿੱਚ ਛਪੀ ਪਾਰਕਿੰਗ ਦੀ ਪਰਚੀ ਨੰਬਰ 39641 ਦੀ ਰਸੀਦ ਅਤੇ ਬਣਦਾ ਕੈਸ਼ ਵੀ ਮੌਕੇ 'ਤੇ ਪਰਚੀਆਂ ਕੱਟਣ ਵਾਲੇ, ਜੋ ਕਿ ਪੀ ਆਰ ਟੀ ਸੀ ਦਾ ਹੀ ਮੁਲਾਜ਼ਮ ਹੈ, ਨੇ ਬਾਕੀ ਦੀਆਂ ਪਾਰਕਿੰਗ ਰਸੀਦਾਂ ਨਾਲ ਰੋਜ਼ਾਨਾ ਵਾਂਗ ਕੈਸ਼ ਬਰਾਂਚ ਵਿੱਚ ਜਮਾਂ ਕਰਵਾ ਦਿੱਤਾ ਸੀ, ਜਿਸ ਦਾ ਰਿਕਾਰਡ ਮਹਿਕਮੇ ਕੋਲ ਉਪਲਬਧ ਹੈ। ਖਬਰ ਨੂੰ "ਝੂਠੀ ਅਤੇ ਬੇਬੁਨਿਆਦ" ਦਸਦਿਆਂ ਜਨਰਲ ਮੈਨੇਜਰ ਨੇ ਕਿਹਾ ਹੈ ਕਿ ਬਣਦੀ ਕਾਰਵਾਈ ਕਰਨ ਲਈ ਸਬੰਧਤ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਮਹਿਕਮੇ ਜਾਂ ਪੁਰਾਣੇ ਬੱਸ ਅੱਡੇ ਸਬੰਧੀ ਜੇਕਰ ਕੋਈ ਵੀ ਸਵਾਲ ਹੋਵੇ ਜਾਂ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਮਹਿਕਮੇ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰ ਲਿਆ ਜਾਵੇ ਤਾਂ ਜੋ ਲੋਕਾ ਨੂੰ ਸਹੀ ਜਾਣਕਾਰੀ ਮਿਲ ਸਕੇ।