
ਪ੍ਰਿੰ. ਹਰਭਜਨ ਸਿੰਘ ਵਿਚਾਰ ਮੰਚ ਮਾਹਿਲਪੁਰ ਵੱਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ
ਮਾਹਿਲਪੁਰ- ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਯਾਦ ਵਿੱਚ ਇੱਕ ਸ਼ਾਨਦਾਰ ਕਲਾਤਮਿਕ ਸਮਾਗਮ ਦਾ ਆਯੋਜਨ ਪ੍ਰੋ. ਅਜੀਤ ਲੰਗੇਰੀ ਦੀ ਅਗਵਾਈ ਹੇਠ ਪ੍ਰਿੰ. ਹਰਭਜਨ ਸਿੰਘ ਵਿਚਾਰ ਮੰਚ ਮਹਿਲਪੁਰ ਵੱਲੋਂ ਕੀਤਾ ਗਿਆ। ਗਦਰੀ ਬਾਬਾ ਹਰਜਾਪ ਸਿੰਘ ਕਾਨਫਰੰਸ ਹਾਲ ਵਿੱਚ ਆਯੋਜਿਤ ਕੀਤੇ ਗਏ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉੱਘੇ ਲੇਖਕ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਮਾਹਿਲਪੁਰ- ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਯਾਦ ਵਿੱਚ ਇੱਕ ਸ਼ਾਨਦਾਰ ਕਲਾਤਮਿਕ ਸਮਾਗਮ ਦਾ ਆਯੋਜਨ ਪ੍ਰੋ. ਅਜੀਤ ਲੰਗੇਰੀ ਦੀ ਅਗਵਾਈ ਹੇਠ ਪ੍ਰਿੰ. ਹਰਭਜਨ ਸਿੰਘ ਵਿਚਾਰ ਮੰਚ ਮਹਿਲਪੁਰ ਵੱਲੋਂ ਕੀਤਾ ਗਿਆ। ਗਦਰੀ ਬਾਬਾ ਹਰਜਾਪ ਸਿੰਘ ਕਾਨਫਰੰਸ ਹਾਲ ਵਿੱਚ ਆਯੋਜਿਤ ਕੀਤੇ ਗਏ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉੱਘੇ ਲੇਖਕ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਉਹਨਾਂ ਆਪਣੇ ਸੰਬੋਧਨ ਵਿੱਚ ਜਿੱਥੇ ਮਾਹਿਲਪੁਰ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਉੱਥੇ ਦੇਸ਼ ਦੀ ਆਰਥਿਕ, ਸਮਾਜਿਕ, ਰਾਜਸੀ ਅਤੇ ਧਾਰਮਿਕ ਵਿਵਸਥਾ ਤੇ ਵੀ ਚਿੰਤਾ ਪ੍ਰਗਟ ਕੀਤੀ। ਉਹਨਾਂ ਅੱਗੇ ਕਿਹਾ ਕਿ ਇਹਨਾਂ ਸਭ ਸੰਸਥਾਵਾਂ ਵਾਸਤੇ ਇਮਾਨਦਾਰ ਆਗੂਆਂ ਦੀ ਜ਼ਰੂਰਤ ਹੈ। ਜਿਸ ਵਾਸਤੇ ਆਮ ਜਨਤਾ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਆਪਣੀਆਂ ਗਜ਼ਲਾਂ ,ਕਵਿਤਾਵਾਂ ਤੇ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਹੁਸ਼ਿਆਰਪੁਰ ਦੇ ਪ੍ਰਸਿੱਧ ਗਾਇਕ ਪ੍ਰੋਫੈਸਰ ਬਲਰਾਜ ਨੇ ਆਪਣੀ ਗਾਇਕੀ ਸੁਰਜੀਤ ਪਾਤਰ ਦੀਆਂ ਗਜ਼ਲਾਂ ਨਾਲ ਸ਼ੁਰੂ ਕਰਕੇ ਪ੍ਰੋ.ਦੀਦਾਰ ਸਿੰਘ ਦੀਦਾਰ ਦੀਆਂ ਰਚਨਾਵਾਂ ਨਾਲ ਸਿਖ਼ਰ ਤੇ ਪਹੁੰਚਾ ਦਿੱਤੀ। ਜਦ ਉਹਨਾਂ 'ਇੰਜ ਗਮਾਂ ਨੇ ਕੀਤੀ ਜ਼ਿੰਦਗੀ ਇਕੱਲੀ ਨਾਲ, ਜਿੱਦਾਂ ਤੋਤੇ ਕਰਦੇ ਕੱਚੀ ਛੱਲੀ ਨਾਲ' ਗਜ਼ਲ ਪੇਸ਼ ਕੀਤੀ ਤਾਂ ਦਰਸ਼ਕਾਂ ਦੀਆਂ ਤਾੜੀਆਂ ਨਾਲ ਹਾਲ ਗੂੰਜ ਉੱਠਿਆ।
ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਸਿੱਖਿਆ ਦੇ ਨਾਂ ਤੇ ਖੁੱਲ੍ਹੀਆਂ ਦੁਕਾਨਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਮਿਸ਼ਨਰੀ ਸੰਸਥਾਵਾਂ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਤੇ ਦੇਸ਼ ਨੂੰ ਬੌਧਿਕ ਕੰਗਾਲੀ ਤੋਂ ਬਚਾਉਣ ਲਈ ਬੁੱਧੀਜੀਵੀਆਂ ਅਤੇ ਦੇਸ਼ ਪ੍ਰੇਮੀ ਆਗੂਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਕਾਲਜ ਦੇ ਸ਼ਾਨਦਾਰ ਵਾਤਾਵਰਣ ਦੀ ਸਿਫ਼ਤ ਕਰਦਿਆਂ ਬੀ ਏ ਪਾਰਟ ਵੰਨ ਦੇ ਵਿਦਿਆਰਥੀ ਹਰਵੀਰ ਮਾਨ ਅਤੇ ਐਮ ਏ ਦੀ ਵਿਦਿਆਰਥਣ ਸਾਧਨਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਮੰਚ ਸੰਚਾਲਨ ਕਰਦਿਆਂ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਦੇਣ ਦੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜੇ ਬੀ ਸੇਖੋਂ ਨੇ ਮੌਜੂਦਾ ਸਮੇਂ ਵਿੱਚ ਖਾਲਸਾ ਕਾਲਜ ਮਾਹਿਲਪੁਰ ਵੱਲੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਵਾਸਤੇ ਸਿੱਖ ਵਿੱਦਿਅਕ ਕੌਂਸਲ ਅਤੇ ਪ੍ਰਿੰਸੀਪਲ ਦੀ ਸੁਯੋਗ ਅਗਵਾਈ ਦੀ ਸ਼ਲਾਘਾ ਕੀਤੀ। ਰੋਸ਼ਨਜੀਤ ਸਿੰਘ ਪਨਾਮ ਨੇ ਇਸ ਕਾਲਜ ਦੀ ਖੇਡ ਜਗਤ ਨੂੰ ਦਿੱਤੀ ਦੇਣ ਦੀ ਵਿਸ਼ੇਸ਼ ਚਰਚਾ ਰਦਿਆਂ ਕਿਹਾ ਕਿ ਏਸ਼ੀਅਨ ਅਤੇ ਓਲੰਪਿਕ ਖੇਡਾਂ ਤੱਕ ਮੱਲਾਂ ਮਾਰਨ ਵਾਲੇ ਫੁੱਟਬਾਲਰ ਇਸ ਕਾਲਜ ਦੀ ਹੀ ਦੇਣ ਹਨ।
ਪ੍ਰੋ. ਸਿਮਰ ਮਾਣਕ ਦੁਆਰਾ ਸਿਰਜੇ ਚਿੱਤਰਾਂ ਦੀ ਨੁਮਾਇਸ਼ ਉਹਨਾਂ ਆਪਣੇ ਜੀਵਨ ਸਾਥੀ ਪ੍ਰੋ. ਗੁਰਮਨ ਸਿੰਘ ਦੇ ਸਹਿਯੋਗ ਨਾਲ ਲਗਾਈ ਗਈ। ਦਰਸ਼ਕਾਂ ਨੇ ਇਹਨਾਂ ਚਿੱਤਰਾਂ ਨੂੰ ਦੇਖ ਕੇ ਆਪਣੇ ਕਲਾਤਮਿਕ ਪੱਧਰ ਉਚੇਰਾ ਕੀਤਾ। ਇਹਨਾਂ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਪ੍ਰੋ. ਦਲਵਿੰਦਰ ਅਜੀਤ, ਪ੍ਰੋ. ਤਜਿੰਦਰ ਸਿੰਘ, ਤਲਵਿੰਦਰ ਹੀਰ, ਬੱਬੂ ਮਾਹਿਲਪੁਰੀ , ਸਰਪੰਚ ਬਲਵਿੰਦਰ ਸਿੰਘ, ਬਲਜਿੰਦਰ ਮਾਨ , ਪਰਮਜੀਤ ਕਾਤਿਬ, ਰਘੁਵੀਰ ਸਿੰਘ ਕਲੋਆ ਅਤੇ ਸੁਖਮਨ ਸਿੰਘ ਆਦਿ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ।
ਇਸ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਪ੍ਰਿੰਸੀਪਲ ਸੁਰਜੀਤ ਸਿੰਘ, ਸੁਰਿੰਦਰ ਪਾਲ ਝੱਲ, ਵਿਜੇ ਬੰਬੇਲੀ, ਗੁਰਮਿੰਦਰ ਕੈਂਡੋਵਾਲ, ਚੈਂਚਲ ਸਿੰਘ ਬੈਂਸ ,ਬੰਤ ਸਿੰਘ ਬੈਂਸ ,ਬਲਦੇਵ ਸਿੰਘ ਬੰਗਾ, ਸੁਖਦੇਵ ਨਡਾਲੋਂ ,ਪ੍ਰੋ. ਵਿਕਰਮ ਚੰਦੇਲ, ਬਲਜੀਤ ਸਿੰਘ ਬੈਂਸ, ਸੋਨੀਆ ਕਪੂਰ, ਸ਼ਮੀ ਕਪੂਰ, ਪ੍ਰਿੰ. ਸੁਖਚੈਨ ਸਿੰਘ ਸਮੇਤ ਵਿਦਿਆਰਥੀ, ਅਧਿਆਪਕ,ਮਾਪੇ ਖਿਡਾਰੀ ਅਤੇ ਖੇਡ ਪ੍ਰਮੋਟਰ ਹਾਜ਼ਰ ਹੋਏ।
