ਕਲਰਕ ਯੂਨੀਅਨ ਦੀ ਮੀਟਿੰਗ ਸਰਬਜੀਤ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ

ਗੜ੍ਹਸ਼ੰਕਰ, 21 ਮਾਰਚ- ਗੜਸ਼ੰਕਰ ਕੋਰਟ ਕੰਪਲੈਕਸ ਵਿੱਚ ਕਲਰਕ ਯੂਨੀਅਨ ਦੀ ਮੀਟਿੰਗ ਸਰਬਜੀਤ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦਾ ਮੁੱਖ ਮੁੱਦਾ ਕਲਰਕ ਮੁਨਸ਼ੀ ਸਾਹਿਬਾਨਾਂ ਦੇ ਆਈ ਡੀ ਕਾਰਡ ਵੰਡ ਸਮਾਗਮ ਦਾ ਸੀ। ਇਸ ਮੌਕੇ ਚਾਹ ਪਾਣੀ ਦਾ ਪ੍ਰਬੰਧ ਸੀਨੀਅਰ ਵਕੀਲ ਭਾਗੂ ਰਾਮ ਵੱਲੋਂ ਕੀਤਾ ਗਿਆ।

ਮੀਟਿੰਗ ਵਿੱਚ ਆਈਡੀ ਕਾਰਡ ਦੀ ਵੰਡ ਕਰਨ ਲਈ ਬਾਰ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਰਾਜ ਕੁਮਾਰ ਭੱਟੀ ਅਤੇ ਸੀਨੀਅਰ ਵਕੀਲ ਭਾਗੂ ਰਾਮ ਅਤੇ ਸੀਨੀਅਰ ਵਕੀਲ ਆਰ ਐਸ ਬੇਦੀ, ਰਮਨ ਕੁਮਾਰ, ਐਮ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੌਰਾਨ ਹੋਰ ਵਕੀਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਵਿੱਚ ਜੀ ਐਸ ਸੈਣੀ ਅਤੇ ਸੰਜੀਵ ਕੁਮਾਰ ਡੋਡ ਵੀ ਸ਼ਾਮਿਲ ਸਨ।
ਸਮਾਗਮ ਦੌਰਾਨ ਕੁਲਦੀਪ ਸਿੰਘ, ਰਾਮ, ਹਰਿੰਦਰ ਬੇਦੀ, ਗੋਲਡੀ, ਗੁਰਮੁਖ ਸਿੰਘ, ਪੁਰਸ਼ੋਤਮ ਲਾਲ, ਸੇਠੀ, ਰਕੇਸ਼ ਬਡੇਸਰੋ, ਬਲਦੇਵ ਰਾਜ, ਬਡੇਸਰੋਂ, ਗੁਲਸ਼ਨ, ਗੋਲਡੀ, ਸੁਰੇਸ਼ ਕੁਮਾਰ, ਰਾਮ ਕੁਮਾਰ, ਰਜਿੰਦਰ ਰਾਣਾ, ਵਿਜੇ ਕਟਾਰੀਆ, ਵਿਸ਼ਾਲ ਸ਼ਰਮਾ, ਰੋਹਿਤ ਬੈਂਸ, ਮੈਡਮ ਜਸਵੀਰ ਕੌਰ ਸਹਿਤ ਹੋਰ ਵੀ ਹਾਜ਼ਰ ਸਨ। ਅੱਜ ਦੀ ਮੀਟਿੰਗ ਦੌਰਾਨ ਦਰਜਾ ਬ ਦਰਜਾ ਪਹੁੰਚੇ ਹੋਏ ਵਿਸ਼ੇਸ਼ ਅਤੇ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।