ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ 6 ਅਪ੍ਰੈਲ ਦੇ ਰੋਸ ਧਰਨੇ ਵਿੱਚ ਵੱਧ ਚੜਕੇ ਕਰੇਗਾ ਸ਼ਮੂਲੀਅਤ (ਫੁਗਲਾਣਾ)

ਹੁਸ਼ਿਆਰਪੁਰ- ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਦੀ ਅਹਿਮ ਮਿਟਿੰਗ ਫਰੰਟ ਦੇ ਸ੍ਰਪਰਸਤ ਸੁਰਜੀਤ ਸਿੰਘ ਮਸੂਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਸ ਵਿੱਚ ਬਲਵੀਰ ਸਿੰਘ ਫੁਗਲਾਣਾ,ਜਗਤਾਰ ਸਿੰਘ ਭੁੰਗਰਨੀ' ਜਸਵਿੰਦਰ ਸਿੰਘ ਸੰਘਾ' ਵਰਿੰਦਰ ਸਿੰਘ ਭਿੰਡਰ' ਗੁਰਦਿਆਲ ਸਿੰਘ ਜਲਵੇੜਾ , ਬਲਵਿੰਦਰ ਸਿੰਘ ਗਿੱਲ , ਜਸਵੀਰ ਸਿੰਘ ਭਾਮ ,ਬਲਵਿੰਦਰ ਸਿੰਘ ਭਾਮ, ਅਤੇ ਸਤਨਾਮ ਸਿੰਘ ਸ਼ਿੰਦੂ ਸ਼ਾਮਲ ਹੋਏ|

   ਸਭਾ ਨੂੰ ਸਬੋਧਨ ਕਰਦੇ ਹੋਏ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਨੇ ਆਖਿਆ ਕਿ ਸੂਬੇ ਦੀਆਂ ਸਮੂਚੀਆ ਜਨਰਲ ਜਥੇਬੰਦੀਆ ਵਲੋਂ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਘਰ ਮੁਹਰੇ ਦਿੱਤੇ ਜਾ ਰਹੇ ਧਰਨੇ ਵਿੱਚ ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਵੱਧ ਚੜਕੇ ਸ਼ਮੂਲਿਅਤਕ ਕਰੇਗਾ|
 ਪੰਜਾਬ ਸਰਕਾਰ ਦੇ ਤਿੰਨ ਸਾਲ ਬੀਤਣ ਦੇ ਬਾਵਜੂਦ ਨਾ ਤਾ ਜਨਰਲ ਵਰਗ ਦਾ ਚੇਅਰਮੈਨ ਲਗਾਇਆ ਅਤੇ ਨਾ ਹੀ ਕੋਈ ਦਫਤਰੀ ਅਮਲਾ ਨਿਯੁਕਤ ਕੀਤਾ ਗਿਆ ਕੇਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਜਨਰਲ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਜਿਸ ਨਾਲ ਸਮੁੱਚੇ ਜਨਰਲ ਵਰਗ ਵਿੱਚ ਗੁਸੇ ਦੀ ਲਹਿਰ ਪਾਈ ਜਾ ਰਹੀ ਹੈ|
 ਪੰਜਾਬ ਸਰਕਾਰ ਅਪਾਣੇ ਕੀਤੇ ਹੋਏ ਵਆਦਿਆ ਤੋ ਮੁਨਕਰ ਹੋ ਕੇ ਲਾਰੇ ਲੱਪੇ ਅਤੇ  ਲੋਕ ਲਭਾਓੁਣੇ ਚੁਟਕਲੇਆ ਨਾਲ ਡੰਗ ਟਪਾ ਰਹੀ ਹੁਣ ਓੁਹ ਦਿਨ ਦੂਰ ਨਹੀਂ ਜਦੋ ਪੰਜਾਬ ਦੇ ਲੋਕ ਆਓੁਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਦਿੱਲੀ ਦੀ ਤਰਾ ਇੱਤੀਹਾਸ ਰਚਕੇ ਝਾੜੂ ਨੂੰ ਤੀਲਾ ਤੀਲਾ ਕਰ ਦੇਣਗੇ