ਯੁਵਕ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚਲਾਈ ਜਾ ਰਹੀ ਹੈ ਜਾਗਰੂਕਤਾ ਮੁਹਿੰਮ: ਇੰਦੂ ਡੇਹਰਾ

ਰਾਜਪੁਰਾ, 12 ਮਾਰਚ- ਆਮ ਆਦਮੀ ਪਾਰਟੀ ਜਿਲਾ ਪਟਿਆਲਾ ਦੀ ਜੁਆਇੰਟ ਸਕੱਤਰ ਅਤੇ ਪੁਲੀਸ ਸਾਂਝ ਕੇਂਦਰ ਰਾਜਪੁਰਾ ਦੀ ਮੈਂਬਰ ਇੰਦੂ ਡੇਹਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਯੁਵਕ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਜਿਲਾ ਪੱਧਰੀ ਮੀਟਿੰਗਾਂ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਰਾਜਪੁਰਾ ਸ਼ਹਿਰ ਦੇ ਮੁਹੱਲਿਆਂ ਅਤੇ ਸਕੂਲਾਂ ਵਿੱਚ 24 ਤੋਂ ਵੱਧ ਜਾਗਰੂਕਤਾ ਕੈਂਪ ਲਗਾ ਕੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਨਸ਼ਾ ਮੁਕਤੀ ਕੇਂਦਰ ਵਿੱਚ, ਜੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਦਾਖਲ ਹੋ ਕੇ ਆਪਣਾ ਨਸ਼ਾ ਛੱਡ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿਖੇ ਉਨ੍ਹਾਂ ਦੇ ਨਾਲ ਪੁਲੀਸ ਸਾਂਝ ਕੇਂਦਰ ਰਾਜਪੁਰਾ ਦੇ ਮੈਂਬਰ ਅਮਿਤ ਡੇਹਰਾ, ਦੀਪਕ ਚਾਵਲਾ, ਪ੍ਰੀਤਮ ਸਿੰਘ, ਮਮਤਾ ਖੁਰਾਨਾ, ਲੀਨਾ ਧਮੀਜਾ ਸਮੇਤ ਹੋਰਨਾਂ ਮੈਂਬਰਾਂ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।