ਕਿਸੇ ਹੋਰ ਦੀ ਸੁਰਖੀ ਬਿੰਦੀ ਲਗਾ ਕੇ ਖੁਦ ਨੂੰ ਸੁਹਾਗਣ ਸਮਝਦੀ ਹੈ ਆਮ ਆਦਮੀ ਪਾਰਟੀ - ਭਾਜਪਾ ਬੀਤ ਮੰਡਲ
ਗੜ੍ਹਸ਼ੰਕਰ- ਅਜ ਅੱਡਾ ਹੈਬੋਵਾਲ ਵਿਖੇ ਬੀਜੇਪੀ ਬੀਤ ਮੰਡਲ ਦੇ ਅਹੁਦੇਦਾਰਾਂ ਨੇ ਇੰਤਰਾਜ ਜਾਹਰ ਕਰਦਿਆਂ ਪੱਤਰਕਾਰਾਂ ਨੂੰ ਦਸਿਆ ਕੇ ਜਿਹੜੀ ਸਕੀਮ ਪਕੇ ਘਰ ਬਣਾਉਣ ਲਈ "ਪ੍ਰਧਾਨ ਮੰਤਰੀ ਆਵਾਸ ਯੋਜਨਾ" ਕੇਂਦਰ ਸਰਕਾਰ ਦੀ ਸਕੀਮ ਹੈ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਗੂ ਉਸਨੂੰ ਪੰਜਾਬ ਸਰਕਾਰ ਦੀ ਸਕੀਮ ਦੱਸ ਕੇ ਲੋਕਾਂ ਚ ਫੋਕੀ ਵਾਹਵਾਹੀ ਖੱਟ ਰਹੇ ਹਨ ਅਤੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਰਹੇ ਹਨ।

ਬੀਜੇਪੀ ਬੀਤ ਮੰਡਲ ਦੇ ਪ੍ਰਧਾਨ ਵਿਜੇ ਕੁਮਾਰ ਬਿੱਲਾ ਅਤੇ ਸਾਬਕਾ ਮੰਡਲ ਪ੍ਰਧਾਨ ਪ੍ਰਦੀਪ ਰੰਗੀਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੂੰਬੜ ਚਾਲਾ ਨੂੰ ਹੁਣ ਜਾਣ ਚੁੱਕੇ ਹਨ, ਉਹਨਾਂ ਦੀਆਂ ਇਹਨਾਂ ਚਾਲਾਂ ਵਿੱਚ ਆਉਣ ਵਾਲੇ ਨਹੀਂ ਅਤੇ ਦਿੱਲ੍ਹੀ ਦੇ ਲੋਕਾਂ ਵਾਂਗ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਚ ਸਬਕ ਸਿਖਾਉਣਗੇ।
ਮੰਡਲ ਪ੍ਰਧਾਨ ਵਿਜੇ ਕੁਮਾਰ ਬਿੱਲਾ ਕੰਬਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਬੀਤ ਮੰਡਲ ਵਲੋਂ ਪਿੰਡ ਪਿੰਡ ਕੈਂਪ ਲਗਵਾ ਕੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਫਾਰਮ ਭਰੇ ਜਾਣਗੇ ਅਤੇ ਪੰਜਾਬ ਸਰਕਾਰ ਦੇ ਆਗੂਆਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਕੀਤਾ ਜਾਵੇਗਾ।ਇਸ ਮੌਕੇ ਵਿਜੇ ਕੁਮਾਰ ਬਿੱਲਾ, ਪ੍ਰਦੀਪ ਰੰਗੀਲਾ ਦੇ ਨਾਲ ਅਲੋਕ ਰਾਣਾ, ਵਿਨੋਦ ਹਰਵਾਂ, ਸ਼ਕਤੀ ਸਿੰਘ ਹਾਜਰ ਸਨ।