ਲੁਧਿਆਣਾ ਦੀਆਂ ਮਜਦੂਰ ਜੱਥੇਬੰਦੀਆਂ ਵੱਲੋਂ ਕੌਮਾਂਤਰੀ ਮਜਦੂਰ ਔਰਤ ਦਿਹਾੜਾ ਮਨਾਇਆ ਗਿਆ
ਲੁਧਿਆਣਾ- ਲਧਿਆਣਾ ਦੀਆਂ ਮਜਦੂਰ ਜੱਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਕੌਮਾਂਤਰੀ ਮਜਦੂਰ ਔਰਤ ਦਿਹਾੜੇ ਮੌਕੇ ਔਰਤਾਂ ਦੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਵਿਚਾਰ ਚਰਚਾ ਦੀ ਸ਼ੁਰੂਆਤ ਜੋਸ਼ੀਲੇ ਨਾਅਰਿਆਂ ਨਾਲ਼ ਕੀਤੀ ਗਈ। ਇਸ ਵਿਚਾਰ ਚਰਚਾ ਦੇ ਮੁੱਖ ਬੁਲਾਰੇ ਵਜੋਂ ਰਵਿੰਦਰ ਕੌਰ ਨੇ ਆਪਣੀ ਗੱਲ ਰੱਖੀ।

ਉਹਨਾਂ ਨੇ ਦੱਸਿਆ ਕਿ ਕੌਮਾਂਤਰੀ ਮਜਦੂਰ ਔਰਤ ਦਿਹਾੜੇ ਦਾ ਇਤਿਹਾਸ ਸਾਨੂੰ ਹਰ ਜਬਰ ਜੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਪ੍ਰੇਰਤ ਕਰਦਾ ਹੈ। ਕੌਮਾਂਤਰੀ ਮਜਦੂਰ ਔਰਤ ਦਿਹਾੜੇ ਦੇ ਇਤਿਹਾਸ 'ਤੇ ਗੱਲ ਕਰਨ ਤੋਂ ਬਾਅਦ ਅੱਜ ਦੇ ਸਮੇਂ ਔਰਤਾਂ ਨੂੰ ਆਉਣ ਵਾਲ਼ੀਆਂ ਸਮੱਸਿਆਵਾਂ ਤੇ ਗੱਲ ਕੀਤੀ ਗਈ ਕਿ ਕਿਸ ਤਰ੍ਹਾਂ ਅੱਜ ਮਜਦੂਰ ਔਰਤਾਂ ਨੂੰ ਕਾਰਖਾਨਿਆਂ, ਘਰਾਂ ਆਦਿ ਅੰਦਰ ਲੁੱਟ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਮਰਦ ਮਜਦੂਰਾਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਹੈ ਜਦਕਿ ਕੰਮ ਉਹਨਾਂ ਤੋਂ ਮਰਦਾਂ ਦੇ ਬਰਾਬਰ ਲਿਆ ਜਾਂਦਾ ਹੈ।
ਇਸਤੋਂ ਬਿਨ੍ਹਾਂ ਕੰਮ ਦੀਆਂ ਥਾਵਾਂ ਤੇ ਕੰਮ ਦੇ ਘੰਟੇ ਜਿਆਦਾ ਹੋਣਾ, ਪਖਾਨਿਆਂ ਦਾ ਪ੍ਰਬੰਧ ਨਾ ਹੋਣਾ, ਛੇੜਛਾੜ ਆਦਿ ਵਰਗੀਆਂ ਸਮੱਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਜਰੂਰਤ ਹੈ ਕਿ ਕੌਮਾਂਤਰੀ ਮਜਦੂਰ ਔਰਤ ਦਿਹਾੜੇ ਮੌਕੇ ਇਸਤੋਂ ਪ੍ਰੇਰਣਾ ਲੈਂਦੇ ਹੋਏ ਸਾਰੀਆਂ ਮਜਦੂਰ ਔਰਤਾਂ ਨੂੰ ਜੱਥੇਬੰਦ ਹੋਣਾ ਦੀ ਲੋੜ ਹੈ ਅਤੇ ਜੱਥੇਬੰਦ ਹੋ ਕੇ ਇਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਸੰਘਰਸ਼ ਕਰਨ ਦੀ ਲੋੜ ਹੈ। ਵਿਚਾਰ ਚਰਚਾ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਮੌਸਮ ਅਤੇ ਦਿਸ਼ਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਹਿਨਾ ਨੇ ਕਵਿਤਾ ਪੇਸ਼ ਕੀਤੀ ਅਤੇ ਦਿਲਜੋਤ ਨੇ ਸਟੇਜ ਸੰਭਾਲੀ।
ਇਸਤੋਂ ਬਿਨ੍ਹਾਂ ਟੀਨਾ, ਬਿੰਦਰਵਤੀ, ਬਿਮਲਾ, ਪ੍ਰੀਤੀ ਅਤੇ ਹੋਰ ਮਜਦੂਰ ਔਰਤਾਂ ਨੇ ਆਪਣੀ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਇਸ ਵਿਚਾਰ ਸਭਾ ਦਾ ਅੰਤ ਇਨਕਲਾਬੀ ਨਾਅਰਿਆਂ ਨਾਲ਼ ਕੀਤਾ ਗਿਆ।