ਡਾ. ਜਮੀਲ ਬਾਲੀ ਵੱਲੋਂ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ, ਲੁਧਿਆਣਾ ਵਿਖੇ ਰੀਡਿੰਗ ਰੂਮ ਬਣਵਾਇਆ ਗਿਆ
ਲੁਧਿਆਣਾ- ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ, ਲੁਧਿਆਣਾ ਵਿਖੇ ਹਾਜੀ ਮੁਹੰਮਦ ਇਕਬਾਲ ਬਾਲੀ ਦੀ ਯਾਦ ਵਿੱਚ ਰੀਡਿੰਗ ਰੂਮ ਦਾ ਉਦਘਾਟਨ ਉਹਨਾਂ ਦੇ ਪੁੱਤਰ ਚਿਰਾਗ ਦਿਨ ਮਲਿਕ, ਸਿਰਾਜ ਦਿਨ ਬਾਲੀ, ਮੁਹੰਦਮ ਜਮੀਲ ਬਾਲੀ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਫਾਰੂਕੀ ਨੇ ਦੱਸਿਆ ਕਿ ਇਸ ਰੀਡਿੰਗ ਰੂਮ ਦੀ ਜੋ ਵੀ ਲਾਗਤ ਆਈ ਹੈ ਉਹ ਬਾਲੀ ਪਰਿਵਾਰ ਵੱਲੋਂ ਦਿੱਤੀ ਗਈ ਹੈ।

ਇਸ ਰੀਡਿੰਗ ਰੂਮ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਹਰ ਤਰ੍ਹਾਂ ਦੀ ਸਹੂਲਤ ਉਪਲੱਬਧ ਹੈ। ਡਾ. ਜਮੀਲ ਬਾਲੀ ਨੇ ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਦੇ ਸੰਤ ਬਾਬਾ ਬਲਜਿੰਦਰ ਸਿੰਘ ਜੀ , ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਫਾਫ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਨੂੰ ਆਪਣੇ ਸਰਕਾਰੀ ਕਾਲਜ ਵਿੱਚ ਰੀਡਿੰਗ ਰੂਮ ਬਣਾਉਣ ਦਾ ਮੌਕਾ ਦਿੱਤਾ।
ਇਸ ਮੌਕੇ ਤੇ ਜਮੀਲ ਭੱਟੀ, ਫਰੀਦਾ ਖਾਨ, ਨਾਜ਼ੀਆ, ਸਾਬਾਜ਼, ਡਾ. ਫੁਰਕਾਨ ਮਲਿਕ ਅਤੇ ਜੂਬੀ ਮਲਿਕ ਆਦਿ ਸ਼ਾਮਲ ਹੋਏ।