ਗੁਰੂਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਉਸਾਰੇ ਯਾਤਰੀ ਨਿਵਾਸ ਦੇ ਕਮਰਿਆਂ ਲਈ ਕੰਬਲ ਦਿੱਤੇ
ਐਸ ਏ ਐਸ ਨਗਰ, 2 ਜਨਵਰੀ– ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾ: ਸੱਤਵੀ ਵਿੱਚ ਭਾਈ ਕੂਰਮ ਜੀ ਨਿਵਾਸ ਵਿਖੇ ਪੰਥ ਮੰਜਲਾ ਨਿਵਾਸ ਵਿੱਚ 125 ਕਮਰੇ ਤਿਆਰ ਕੀਤੇ ਗਏ ਹਨ, ਜਿਸਨੂੰ ਸੰਗਤਾ ਲਈ ਛੇਤੀ ਹੀ ਸੁਰੂ ਕੀਤਾ ਜਾ ਰਿਹਾ ਹੈ।
ਐਸ ਏ ਐਸ ਨਗਰ, 2 ਜਨਵਰੀ– ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾ: ਸੱਤਵੀ ਵਿੱਚ ਭਾਈ ਕੂਰਮ ਜੀ ਨਿਵਾਸ ਵਿਖੇ ਪੰਥ ਮੰਜਲਾ ਨਿਵਾਸ ਵਿੱਚ 125 ਕਮਰੇ ਤਿਆਰ ਕੀਤੇ ਗਏ ਹਨ, ਜਿਸਨੂੰ ਸੰਗਤਾ ਲਈ ਛੇਤੀ ਹੀ ਸੁਰੂ ਕੀਤਾ ਜਾ ਰਿਹਾ ਹੈ।
ਗੁਰੂਦੁਆਰਾ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਿਵਾਸ ਅਸਥਾਨ ਵਿੱਚ ਸੰਗਤਾਂ ਲਈ ਬੀਬੀ ਹਰਬੰਸ ਕੌਰ (ਸੁਖਮਨੀ ਸੇਵਾ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਬਾਬਿਆ ਵੱਲੋ ਜੱਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਪੰਜ ਸੁਸਾਇਟੀ) ਵੱਲੋ ਡਬਲ ਬੈਡ ਦੇ 104 ਕੰਬਲਾਂ ਦੀ ਸੇਵਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਹਿਲਾ ਵੀ ਬੀਬੀਆਂ ਵੱਲੋ ਸਮੇ-ਸਮੇਂ ਤੇ ਕੰਬਲ ਅਤੇ ਗੱਦਿਆਂ ਦੀ ਸੇਵਾ ਕੀਤੀ ਗਈ।
ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਅਤੇ ਸਮਾਜਸੇਵੀ ਆਗੂ ਸ੍ਰ ਤਜਿੰਦਰ ਸਿੰਘ ਪੁਨੀਆ ਸਮਾਜ ਸੇਵੀ ਮੁਹਾਲੀ ਵੱਲੋ ਸੁਖਮਨੀ ਸੇਵਾ ਸੁਸਾਇਟੀ ਦੇ ਜੱਥੇ ਦਾ ਸਨਮਾਨ ਕੀਤਾ ਗਿਆ।