ਸਮਾਜ ਸੇਵੀ ਹਰਦੇਵ ਸਿੰਘ ਕਾਹਮਾ ਵੱਲੋਂ ਪਬਲਿਕ ਪਾਰਕ ਕਮੇਟੀ ਨੂੰ 2 ਲੱਖ ਰੁਪਏ ਦਾ ਚੈੱਕ ਭੇਟ
ਨਵਾਂਸ਼ਹਿਰ- ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਨਾਮਵਰ ਸ਼ਖਸੀਅਤ ਹਰਦੇਵ ਸਿੰਘ ਕਾਹਮਾ ਵੱਲੋਂ ਮਿਊਂਸਪਲ ਪਬਲਿਕ ਪਾਰਕ ਨਵਾਂਸ਼ਹਿਰ ਦੀ ਮੈਨੇਜਮੈਂਟ ਨੂੰ ਪਬਲਿਕ ਪਾਰਕ ਅਤੇ ਮਿੰਨੀ ਜੰਗਲ ਦੀ ਸਫਾਈ ਅਤੇ ਸੇਵਾ ਸੰਭਾਲ ਵਾਸਤੇ 2 ਲੱਖ ਰੁਪਏ ਸਹਾਇਤਾ ਵਜੋਂ ਭੇਟ ਕੀਤੇ ਗਏ। ਪਬਲਿਕ ਪਾਰਕ ਵਿਖੇ ਹੋਏ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਹਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਜੋ ਵੀ ਸੰਸਥਾਵਾਂ ਸਮਾਜ ਸੇਵਾ ਦੇ ਖੇਤਰ ਵਿੱਚ ਚੰਗਾ ਕੰਮ ਕਰਦੀਆਂ ਹਨ ਉਹ ਹਮੇਸ਼ਾ ਹੀ ਉਹਨਾਂ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ।

ਇਸ ਮੌਕੇ ਉਹਨਾਂ ਨੇ ਕਿਹਾ ਪਿਛਲੇ ਸਾਲਾਂ ਦੌਰਾਨ ਪਬਲਿਕ ਪਾਰਕ ਕਮੇਟੀ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਸੰਯੁਕਤ ਰੂਪ ਵਿਚ ਸਮਾਜ ਸੇਵਾ, ਸਿਹਤ, ਵਿਦਿਆ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤੇ ਹਨ ਉੱਥੇ ਖਾਸ ਕਰ ਪਬਲਿਕ ਪਾਰਕ ਕਮੇਟੀ ਵਲੋਂ ਸ਼ਹਿਰ ਦੀ ਸੁੰਦਰਤਾ, ਖੂਬਸੂਰਤੀ ਅਤੇ ਹਰੀ ਭਰੀ ਦਿੱਖ ਲਈ ਅਹਿਮ ਰੋਲ ਨਿਭਾਇਆ ਗਿਆ ਹੈ। ਉਹਨਾਂ ਕਿਹਾ ਕਿ ਜਿਹੜੀਆਂ ਵੀ ਸੰਸਥਾਵਾਂ ਹਥੀਂ ਸੇਵਾ ਕਰਨ ਵਿੱਚ ਅੱਗੇ ਆਉਂਦੀਆਂ ਹਨ ਉਹਨਾਂ ਵਿੱਚ ਨਿਮਰਤਾ ਅਤੇ ਹਲੀਮੀ ਕੁੱਟ ਕੁੱਟ ਕੇ ਭਰੀ ਹੁੰਦੀ ਹੈ।
ਇਹੀ ਕਾਰਨ ਹੈ ਕਿ ਅਜਿਹੀਆਂ ਸੰਸਥਾਵਾਂ ਦੀ ਮਦਦ ਕਰਕੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਮੌਕੇ ਹਲਕਾ ਇੰਚਾਰਜ ਲਾਲਤ ਮੋਹਨ ਪਾਠਕ ਬੱਲੂ ਨੇ ਹਾਜਰ ਸੱਜਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਪਬਲਿਕ ਪਾਰਕ ਦੀ ਸੰਭਾਲ ਅਤੇ ਮਿਨੀ ਜੰਗਲ ਵਰਗੇ ਉਪਰਾਲੇ ਸ਼ਹਿਰ ਦੇ ਵਿਕਾਸ ਲਈ ਇੱਕ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਇਸ ਸੇਵਾ ਵਿੱਚ ਆਪਣੇ ਵਲੋਂ ਯੋਗਦਾਨ ਪਾਉਣ ਅਤੇ ਪਵਾਉਣ ਵਿੱਚ ਇੱਕ ਵਿਸ਼ੇਸ਼ ਖੁਸ਼ੀ ਮਹਿਸੂਸ ਹੁੰਦੀ ਹੈ।
ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਮੁਖ ਸੇਵਾਦਾਰ ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਸ: ਕਾਹਮਾ ਅਤੇ ਬੱਲੂ ਜੀ ਵਰਗੀਆਂ ਸ਼ਖਸੀਅਤਾਂ ਹਮੇਸ਼ਾ ਹੀ ਦੋਨੋਂ ਸੰਸਥਾਵਾਂ ਨੂੰ ਥਾਪੜਾ ਦੇ ਕੇ ਸਾਡਾ ਮਾਣ ਵਧਾਉਂਦੀਆਂ ਅਤੇ ਹੌਸਲਾ ਅਫਜਾਈ ਕਰਦੀਆਂ ਰਹੀਆਂ ਹਨ। ਪਬਲਿਕ ਪਾਰਕ ਕਮੇਟੀ ਦੇ ਮੁੱਖੀ ਦੀਦਾਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ: ਕਾਹਮਾ ਵੱਲੋਂ ਪਿਛਲੇ ਸਾਲ ਵੀ ਇਸ ਸੇਵਾ ਲਈ ਤਿੰਨ ਲੱਖ ਦਾ ਯੋਗਦਾਨ ਪਾਇਆ ਗਿਆ ਸੀ ਅਤੇ ਇਸ ਵਾਰ ਵੀ ਉਹਨਾਂ ਨੇ ਇਸ ਸੇਵਾ ਵਿਚ 2 ਲੱਖ ਰੁਪਏ ਦੀ ਰਾਸ਼ੀ ਭੇਟ ਕਰਕੇ ਸਾਡੇ ਹੌਸਲੇ ਬੁਲੰਦ ਕੀਤੇ ਹਨ। ੳਹਨਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਹਮੇਸ਼ਾ ਹੀ ਸ਼ਹਿਰ ਵਾਸੀਆਂ ਦੀ ਉਮੀਦਾਂ ਤੇ ਖਰਾ ਉਤਰਨ ਦਾ ਯਤਨ ਕਰਦੀਆਂ ਰਹਿਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਪਾਲ ਪ੍ਰਧਾਨ, ਪਰਮਜੀਤ ਸਿੰਘ ਮੂਸਾਪੁਰ, ਬਖਸ਼ੀਸ਼ ਸਿੰਘ, ਗੁਰਚਰਨ ਸਿੰਘ ਪਾਬਲਾ, ਗਿਆਨ ਸਿੰਘ, ਪਰਮਜੀਤ ਸਿੰਘ, ਜੀਵਨ ਕੁਮਾਰ, ਅਨੂਪ ਨਈਅਰ, ਬਲਬੁੱਧ ਸਿੰਘ ਬਾਂਸਲ, ਇੰਦਰਜੀਤ ਸ਼ਰਮਾ, ਸਤਨਾਮ ਸਿੰਘ, ਮਨਮੋਹਨ ਸਿੰਘ, ਸਾਹਿਬ ਸਿੰਘ ਕਾਹਲੋਂ, ਹਰਭਜਨ ਸਿੰਘ ਸਿਆਣ, ਗੁਰਦੇਵ ਸਿੰਘ, ਰਣਜੀਤ ਸਿੰਘ ਅਤੇ ਰਜਿੰਦਰ ਸਿੰਘ ਵੀ ਸ਼ਾਮਿਲ ਸਨ