
ਪੰਜਾਬ ਰੋਡਵੇਜ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਰਜਿ: ਵਲੋਂ ਅਜੜਾਮ ਦੀ ਪ੍ਰਧਾਨਗੀ 'ਚ ਮੀਟਿੰਗ ਕੀਤੀ
ਹੁਸ਼ਿਆਰਪੁਰ- ਅੱਜ ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਪ੍ਰਧਾਨ ਕੁਲਦੀਪ ਸਿੰਘ ਅਜੜਾਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜੱਥੇਬੰਦੀ ਦੇ ਮੈਂਬਰ ਬਲਜੀਤ ਸਿੰਘ ਸਹੋਤਾ ਐਨ.ਆਰ.ਆਈ. ਸਬ-ਇੰਸਪੈਕਟਰ, ਜਰਨੈਲ ਸਿੰਘ ਸਾਬਕਾ ਸਬ-ਇੰਸਪੈਕਟਰ, ਹਰਭਜਨ ਦਾਸ ਨਿਆਜੀ ਸਾਬਕਾ ਸਬ-ਇੰਸਪੈਕਟਰ, ਕਰਨੈਲ ਸਿੰਘ ਅਜੜਾਮ ਸਾਬਕਾ ਸਬ-ਇੰਸਪੈਕਟਰ, ਗੁਰਦੇਵ ਸਿੰਘ ਚਾਂਦਸੂ ਸਾਬਕਾ ਇੰਸਪੈਕਟਰ ਨੂੰ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਤ ਕੀਤਾ ਗਿਆ।
ਹੁਸ਼ਿਆਰਪੁਰ- ਅੱਜ ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਪ੍ਰਧਾਨ ਕੁਲਦੀਪ ਸਿੰਘ ਅਜੜਾਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜੱਥੇਬੰਦੀ ਦੇ ਮੈਂਬਰ ਬਲਜੀਤ ਸਿੰਘ ਸਹੋਤਾ ਐਨ.ਆਰ.ਆਈ. ਸਬ-ਇੰਸਪੈਕਟਰ, ਜਰਨੈਲ ਸਿੰਘ ਸਾਬਕਾ ਸਬ-ਇੰਸਪੈਕਟਰ, ਹਰਭਜਨ ਦਾਸ ਨਿਆਜੀ ਸਾਬਕਾ ਸਬ-ਇੰਸਪੈਕਟਰ, ਕਰਨੈਲ ਸਿੰਘ ਅਜੜਾਮ ਸਾਬਕਾ ਸਬ-ਇੰਸਪੈਕਟਰ, ਗੁਰਦੇਵ ਸਿੰਘ ਚਾਂਦਸੂ ਸਾਬਕਾ ਇੰਸਪੈਕਟਰ ਨੂੰ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਤੋਂ ਉਪਰੰਤ ਇਸ ਜੱਥੇਬੰਦੀ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਅਜੜਾਮ ਚੇਅਰਮੈਨ ਅਵਤਾਰ ਸਿੰਘ ਝਿੰਗੜ, ਵਾਈਸ ਪ੍ਰਧਾਨ ਹਰਜਿੰਦਰ ਸਿੰਘ ਗਿਲ, ਦਫਤਰ ਸਕੱਤਰ ਸੁਬਡੈਂਟ ਗੁਰਬਖਸ਼ ਸਿੰਘ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਕੁਲਦੀਪ ਸਿੰਘ ਅਜੜਾਮ ਅਤੇ ਕਸ਼ਮੀਰ ਸਿੰਘ ਹਰਗੜ੍ਹੀ ਨੇ ਜੱਥੇਬੰਦੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੌਜੂਦਾ ਆਪ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਹੱਕ ਮਾਰ ਕੇ ਸਰਕਾਰ ਚਲਾਉਣਾ ਚਾਹੁੰਦੀ ਹੈ।
ਇਨ੍ਹਾਂ ਵਲੋਂ ਡੀ.ਏ. ਤੇ 6ਵੇਂ ਪੇ-ਕਮਿਸ਼ਨ ਦੇ ਬਕਾਏ ਦੀਆਂ ਕਿਸ਼ਤਾਂ ਜੋ 42 ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਇਹ ਸਰਕਾਰ ਦੀ ਵੱਡੀ ਨਾਕਾਮਯਾਬੀ ਹੈ। ਸਰਕਾਰ ਵਲੋਂ ਮੁਲਾਜ਼ਮਾਂ ਨਾਲ ਇਹ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਪੰਜਾਬ ਰੋਡਵੇਜ਼ ਦਾ ਬਜਟ ਰੱਖ ਕੇ ਨਵੀਆਂ ਬਸਾ ਪਾਈਆਂ ਜਾਣਗੀਆਂ ਪਰ ਇਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਰੋਡਵੇਜ਼ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਇਸ ਦਾ ਅੰਦਰ ਖਾਤੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ।
ਇੱਥੋਂ ਤੱਕ ਕਿ ਸਰਕਾਰ ਆਉਣ ਵੇਲੇ ਜੋ ਵੀ ਇਨ੍ਹਾਂ ਨੇ ਜਨਤਾ ਨਾਲ ਵਾਅਦੇ ਕੀਤੇ ਸਨ ਉਹ ਵੀ ਪੂਰੇ ਨਹੀਂ ਹੋ ਰਹੇ ਜਿਵੇਂ ਕਿ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦਿੱਤਾ ਜਾਵੇਗਾ, ਘਰ-ਘਰ ਨੌਕਰੀ ਦਿੱਤੀ ਜਾਵੇਗੀ ਅਤੇ ਹੋਰ ਜੋ ਕਈ ਵਾਅਦੇ ਕੀਤੇ ਸਨ ਉਹ ਵੀ ਪੂਰੇ ਨਹੀ ਕੀਤੇ। ਜੱਥੇਬੰਦੀ ਵਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਸਾਰੀ ਜੱਥੇਬੰਦੀ ਨੇ ਪ੍ਰਣ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਇਸ ਸਰਕਾਰ ਨੂੰ ਫੇਲ੍ਹ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਅਵਤਾਰ ਸਿੰਘ ਸ਼ੇਰਪੁਰੀ, ਹਰਭਜਨ ਸਿੰਘ ਦੂੜੇ ਐਨ.ਆਰ.ਆਈ., ਮੰਗਲ ਸਿੰਘ ਐਨ.ਆਰ.ਆਈ., ਹਰਭਜਨ ਸਿੰਘ ਬਾੜੀਆਂ, ਗੁਰੂਦੱਤ, ਸਵਰਨ ਸਿੰਘ ਯਾਰਡ ਮਾਸਟਰ, ਹਰਦੀਸ਼ ਚੰਦ, ਸੋਹਣ ਲਾਲ ਸਰਪੰਚ, ਦਲਵੀਰ ਸਿੰਘ, ਹਰਭਜਨ ਦਾਸ ਨਿਆਜੀ, ਸੋਹਣ ਲਾਲ ਇੰਸਪੈਕਟਰ, ਗੁਰਨਾਮ ਸਿੰਘ ਨੰਦਾਚੋਰ, ਹਰਦੀਪ ਸਿੰਘ ਯਾਰਡ ਮਾਸਟਰ, ਯੋਗਰਾਜ, ਗੁਰਦਿਆਲ ਸਿੰਘ, ਮਹਿੰਦਰ ਕੁਮਾਰ, ਪਾਖਰ ਦਾਸ, ਪ੍ਰੇਮ ਸਿੰਘ ਡਵਿਢਾ, ਬਾਲਕਿਸ਼ਨ ਟਾਂਡਾ, ਜੋਧ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਸਿੰਘ ਗਿਲ, ਅਵਤਾਰ ਸਿੰਘ, ਗਿਆਨ ਸਿੰਘ, ਗੁਰਬਖਸ਼ ਸਿੰਘ ਸੁਬਡੈਂਟ, ਕੁਲਦੀਪ ਸਿੰਘ ਅਜੜਾਮ, ਰਤਨ ਸਿੰਘ, ਹਰਜਿੰਦਰ ਪਾਲ, ਬਲਵੀਰ ਸਿੰਘ ਬੰਬੇਲੀ, ਹਰਨਾਮ ਦਾਸ, ਕਾਬਲ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ ਹੁਸੈਨਪੁਰੀ, ਗੁਰਦੀਪ ਸਿੰਘ ਐਨ.ਆਰ.ਆਈ., ਕਸ਼ਮੀਰ ਸਿੰਘ ਹਰਗੜ੍ਹੀ, ਗੋਪਾਲ ਕ੍ਰਿਸ਼ਨ, ਕਮਲਜੀਤ ਮਿਨਹਾਸ ਕੈਸ਼ੀਅਰ ਅਤੇ ਬਲਵਿੰਦਰ ਸਿੰਘ ਪੱਜੋਦਿੱਤਾ ਹਾਜ਼ਰ ਸਨ। ਪ੍ਰਧਾਨ ਕੁਲਦੀਪ ਸਿੰਘ ਅਜੜਾਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਗਲੀ ਮੀਟਿੰਗ 5 ਅਪ੍ਰੈਲ, 2025 ਨੂੰ ਬਸ ਸਟੈਂਡ ਵਿਖੇ ਹੋਵੇਗੀ।
