ਸਤਵਿੰਦਰ ਸਿੰਘ ਨੇ ਅਮਰੀਕਾ ਦੇ 'ਨਾਸਾ' ਪ੍ਰੋਗਰਾਮ 'ਚ ਰਿਲੀਜ਼ ਕਰਵਾਇਆ ਤਾਂਇਕਵਾਂਡੋ ਕੈਲੰਡਰ
ਪਟਿਆਲਾ, 3 ਮਾਰਚ- ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਖੇਡ ਤਾਂਇਕਵਾਂਡੋ ਦਾ ਲੋਹਾ ਮਨਵਾ ਕੇ ਕੋਚ ਸਤਵਿੰਦਰ ਸਿੰਘ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈ । ਬੀਤੇ ਦਿਨੀਂ ਕੋਚ ਸਤਵਿੰਦਰ ਸਿੰਘ ਪਲੇਅਵੇਜ਼ ਸੀਨੀਅਰ ਸੈਕਡਰੀ ਸਕੂਲ ਪਟਿਆਲਾ ਦੇ ਸਹਿਯੋਗ ਨਾਲ ਅਮਰੀਕਾ ਵਿਖੇ 'ਨਾਸਾ' ਪ੍ਰੋਗਰਾਮ ਵਿੱਚ ਗਏ ।

ਉਪਰੋਕਤ ਪ੍ਰੋਗਰਾਮ ਵਿੱਚ ਪ੍ਰਬੰਧਕਾਂ ਵੱਲੋਂ 29ਵੀਂ ਜਨਰਲ ਗਵਰਨਰ ਕਨੇਡਾ ਜੂਲੀ ਪਾਇਐਟ ਪੁਲਾੜ ਖੋਜੀ (ਐਕਸਟੋਨੋਟ) ਨੂੰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਕੋਚ ਸਤਵਿੰਦਰ ਸਿੰਘ ਨਾਲ ਮੁਲਾਕਾਤ ਕਰਵਾਈ ਗਈ । ਗਵਰਨਰ ਜੂਲੀ ਪਾਇਐਟ ਪਟਿਆਲਾ ਕੋਚ ਦੀਆਂ ਗਤੀਆਂਵਿਧੀਆਂ ਤੋਂ ਬੇਹਦ ਪ੍ਰਭਾਵਿਤ ਹੋਏ। ਇਸ ਮੌਕੇ ਉਨਾਂ ਵਲੋਂ ਪਟਿਆਲਾ ਤਾਂਇਕਵਾਂਡੋ ਕੈਲੰਡਰ ਰਿਲੀਜ਼ ਕੀਤਾ ਗਿਆ ਅਤੇ ਕੋਚ ਸਤਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ।
ਸਤਵਿੰਦਰ ਸਿੰਘ ਇਸ ਤੋਂ ਪਹਿਲਾਂ ਵੀ ਡਾਕਟਰ ਰਾਜਦੀਪ ਸਿੰਘ ਡਾਇਰੈਕਟਰ ਪਲੇਅਵੇਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਸਹਿਯੋਗ ਨਾਲ ਕਈ ਦੇਸ਼ਾਂ ਵਿੱਚ ਆਪਣਾ ਲੋਹਾ ਮਨਵਾ ਕੇ ਅਤੇ ਆਪਣੇ ਨਿਸ਼ਾਨ ਛੱਡ ਕੇ ਆਏ ਹੋਏ ਹਨ ।