
ਬਲੱਡ ਡੋਨਰਜ਼ ਐਂਡ ਵੈਲਫੇਅਰ ਸੋਸਾਇਟੀ ਦਸੂਹਾ ਦੀ ਨਵੀਂ ਕਾਰਗੁਜ਼ਾਰੀ ਕਮੇਟੀ ਗਠਿਤ
ਹੁਸ਼ਿਆਰਪੁਰ- ਬਲੱਡ ਡੋਨਰਜ਼ ਐਂਡ ਵੈਲਫੇਅਰ ਸੋਸਾਇਟੀ ਦਸੂਹਾ (ਰਜਿ.) ਦੀ ਇੱਕ ਅਹਿਮ ਮੀਟਿੰਗ ਵਿਜੇ ਮਾਰਕੀਟ ਦਸੂਹਾ ਵਿਖੇ ਹੋਈ। ਇਹ ਮੀਟਿੰਗ ਸੋਸਾਇਟੀ ਦੇ ਸੰਸਥਾਪਕ ਮਨੀਸ਼ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਚੇਅਰਮੈਨ ਗੁਰਪ੍ਰੀਤ ਸਿੰਘ ਬਿੱਲਾ ਅਰੋੜਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।
ਹੁਸ਼ਿਆਰਪੁਰ- ਬਲੱਡ ਡੋਨਰਜ਼ ਐਂਡ ਵੈਲਫੇਅਰ ਸੋਸਾਇਟੀ ਦਸੂਹਾ (ਰਜਿ.) ਦੀ ਇੱਕ ਅਹਿਮ ਮੀਟਿੰਗ ਵਿਜੇ ਮਾਰਕੀਟ ਦਸੂਹਾ ਵਿਖੇ ਹੋਈ। ਇਹ ਮੀਟਿੰਗ ਸੋਸਾਇਟੀ ਦੇ ਸੰਸਥਾਪਕ ਮਨੀਸ਼ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਚੇਅਰਮੈਨ ਗੁਰਪ੍ਰੀਤ ਸਿੰਘ ਬਿੱਲਾ ਅਰੋੜਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ, ਵਿਦੇਸ਼ ਗਏ ਸੋਸਾਇਟੀ ਦੇ ਸਾਬਕਾ ਪ੍ਰਧਾਨ ਬਲਜਿੰਦਰ ਸਿੰਘ ਲਾਲੀਆ ਦੀ ਜਗ੍ਹਾ ਨਵੇਂ ਪ੍ਰਧਾਨ ਦੀ ਚੋਣ ਲਈ ਮਤਦਾਨ ਹੋਇਆ। ਸਰਬ ਸੰਮਤੀ ਨਾਲ ਪਰਮਿੰਦਰ ਸਿੰਘ ਬਬਲੂ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ।
ਨਵੀਂ ਕਾਰਗੁਜ਼ਾਰੀ ਕਮੇਟੀ, ਮੁੱਖ ਸਲਾਹਕਾਰ: ਮੁਕੇਸ਼ ਰੰਜਨ, ਵਿਜੇ ਕੁਮਾਰ ਸ਼ਰਮਾ, ਵਾਈਸ ਪ੍ਰਧਾਨ: ਮਨੀਸ਼ ਚੌਧਰੀ, ਚੇਅਰਮੈਨ: ਗੁਰਪ੍ਰੀਤ ਸਿੰਘ ਬਿੱਲਾ ਅਰੋੜਾ, ਵਾਈਸ ਚੇਅਰਮੈਨ: ਸੌਰਵ ਫੁੱਲ, ਕੈਸ਼ੀਅਰ: ਕਨਵ ਰਲੱਹਣ, ਸੈਕਟਰੀ: ਰਾਹੁਲ ਕੁਮਾਰ, ਸਹਾਇਕ ਸੈਕਟਰੀ: ਅਮਰਜੀਤ ਸਿੰਘ, ਹਰੀਸ਼ ਗੁਪਤਾ, ਪ੍ਰੈਸ ਸੈਕਟਰੀ: ਤਜਿੰਦਰ ਸਿੰਘ, ਨਵਦੀਪ ਕੁਮਾਰ ਗੌਤਮ, ਕੈਂਪ ਇੰਚਾਰਜ: ਲਾਡੀ, ਹਿਮਾਂਸ਼ੂ, ਡਾਇਟ ਇੰਚਾਰਜ: ਯਵਨੀਸ਼ ਮਲਹੋਤਰਾ, ਕਾਰਤਿਕ ਕਾਲੀਆ, ਪੀ.ਆਰ.ਓ. ਅਭਿਸ਼ੇਕ ਮੋਨੂ, ਮੀਡੀਆ ਐਡਵਾਈਜ਼ਰ: ਸਨੀ ਅਰੋੜਾ, ਐਨ.ਆਰ.ਆਈ. ਮੈਂਬਰ: ਸਨੀ ਨਿੰਜਾ, ਰੋਨੀ, ਪੁਸ਼ਪਿੰਦਰ ਸਿੰਘ, ਅਵਿਨਾਸ਼ ਰਿਸ਼ੀ, ਬਲਜਿੰਦਰ ਲਾਲੀਆ, ਵਿਕਾਸ ਮਹਾਜਨ, ਸਲਾਹਕਾਰ: ਬਜਿੰਦਰ ਕੁਮਾਰ ਬਿੰਦਰ, ਜਸਪਾਲ ਮਸੀਤੀ, ਐਗਜੈਕਟਿਵ ਮੈਂਬਰ: ਰਵੀ ਮੁਲਤਾਨੀ, ਅਮਨ ਬੁਲਬੁਲ, ਡਾ. ਬਿੱਲਾ ਨਾਗਰਾ, ਹਰਦੀਪ ਸਿੰਘ ਰਾਮਗੜੀਆ, ਜਸਵੀਰ ਸਿੰਘ ਡਡਿਆਲੀ, ਅਭਿਸ਼ੇਕ ਸ਼ਰਮਾ
ਨਵੀਂ ਟੀਮ ਨੇ ਯਕੀਨ ਦਵਾਇਆ ਕਿ ਉਹ ਸੋਸਾਇਟੀ ਦੇ ਉਦੇਸ਼ਾਂ ਤੇ ਮਿਸ਼ਨ ਦੀ ਪੂਰੀ ਨਿਸ਼ਠਾ ਤੇ ਤਨਦੇਹੀ ਨਾਲ ਪਾਲਣਾ ਕਰੇਗੀ। ਚੁਣੇ ਗਏ ਪ੍ਰਧਾਨ ਪਰਮਿੰਦਰ ਸਿੰਘ ਬਬਲੂ ਨੇ ਕਿਹਾ ਕਿ ਉਹ ਲੋੜਵੰਦ ਲੋਕਾਂ ਦੀ ਮਦਦ, ਰਕਤਦਾਨ ਪ੍ਰਚਾਰ ਅਤੇ ਵੈਲਫੇਅਰ ਕਾਰਜਾਂ ਨੂੰ ਹੋਰ ਵੀ ਤੀਬਰ ਬਣਾਉਣਗੇ।
