ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ ਧੂਣੇਵਾਲੇ (ਗੁਰੂ ਜੀ) ਦੀ ਸਾਲਾਨਾ ਬਰਸੀ ਮਨਾਈ ਗਈ
ਹੁਸ਼ਿਆਰਪੁਰ- ਕੁਟੀਆ 108 ਬ੍ਰਹਮਲੀਨ ਸੰਤ ਬਾਬਾ ਧਿਆਨ ਦਾਸ ਧੂਣੇ ਵਾਲੇ ਗਊਸ਼ਾਲਾ ਲੰਗੇਰੀ ਰੋਡ ਮਾਹਿਲਪੁਰ ਵਿਖੇ ਮਜੂਦਾ ਮਹੰਤ ਹਰੀ ਦਾਸ ਜੀ ਹੋਰਾਂ ਦੀ ਅਗਵਾਈ ਵਿੱਚ ਸਰਵੇਸ਼ਵਰ ਦਾਸ,ਰਾਮੇਸ਼ਵਰ ਦਾਸ ਅਤੇ ਮਹੰਤ ਬਲਜੀਤ ਦਾਸ ਦੇ ਵਿਸੇਸ਼ ਸਹਿਯੋਗ ਨਾਲ ਸਮੂਹ ਸੰਗਤਾਂ ਵਲੋਂ ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ ਧੂਣੇ ਵਾਲਿਆਂ ਦੀ 10 ਵੀ ਸਲਾਨਾ ਬਰਸੀ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਈ ਗਈ|

ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਮਹੰਤ ਹਰੀ ਦਾਸ ਜੀ ਵੱਲੋਂ ਆਰਤੀ ਕੀਤੀ ਗਈ ਅਤੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ, ਜਿਸ ਵਿੱਚ ਭਾਈ ਦਵਿੰਦਰ ਸਿੰਘ ਪ੍ਰੀਤ ਗੁਰਾਇਆ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਇਸ ਮੌਕੇ ਪਹੁੰਚੇ ਸੰਤਾਂ ਅਤੇ ਮਹਾਂਪੁਰਖਾਂ ਵੱਲੋਂ ਸੰਗਤ ਨੂੰ ਪ੍ਰਵਚਨ ਕੀਤੇ ਗਏ|
ਜਿਨ੍ਹਾਂ ਵਿੱਚ ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਮੱਖਣ ਸਿੰਘ ਟੂਟੋ ਮਜ਼ਾਰਾ, ਸੰਤ ਬਲਬੀਰ ਸਿੰਘ ਸ਼ਾਸਤਰੀ, ਸੰਤ ਜੋਗਾ ਦਾਸ ਕਰੀਹਾ, ਸੰਤ ਗਿਰਧਾਰੀ ਲਾਲ ਕਾਹਮਾ, ਸੰਤ ਮਲਕੀਤ ਦਾਸ ਨਵਾਂਸ਼ਹਿਰ, ਸੰਤ ਰਿਸ਼ੀ ਰਾਜ ਨਵਾਂਸ਼ਹਿਰ, ਅੰਬਿਕਾ ਭਾਰਤੀ, ਵਿਸ਼ਵ ਭਾਰਤੀ ,ਮਹੰਤ ਜਗਤ ਰਾਮ ਲੁਧਿਆਣਾ, ਮਹੰਤ ਦਿਆਲ ਦਾਸ ਲੁਧਿਆਣਾ, ਮਹੰਤ ਅਮਰ ਦਾਸ ਚੱਕ ਦੇਸ ਰਾਜ, ਮਹੰਤ ਪਵਨ ਕੁਮਾਰ ਦਾਸ ਪੱਟੀ, ਸੰਤ ਕਸ਼ਮੀਰਾ ਸਿੰਘ ਕੋਟ ਫਤੂਹੀ, ਮਹੰਤ ਵਿਕਰਮਜੀਤ ਸਿੰਘ ਬਿਸ਼ਨਪੁਰੀ, ਮਹੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਵਾਸੂਦੇਵ ਦਾਸ ਧਰਮਪੁਰ ਆਦਿ ਤੋਂ ਇਲਾਵਾ ਹੋਰ ਸੰਤ, ਮਹਾਂਪੁਰਖ ਅਤੇ ਪਤਵੰਤੇ ਮੌਜੂਦ ਸਨ।