
ਸਾਥੀ ਸਤਪਾਲ ਲੱਠ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ
ਹੁਸ਼ਿਆਰਪੁਰ- ਸਮਾਜ ਅੰਦਰ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਵਲੋਂ ਆਪਣਾ ਸਮੁਚਾ ਜੀਵਨ ਲੋਕ ਭਲਾਈ ਦੇ ਲੇਖੇ ਲਗਾਇਆ ਜਾਂਦਾ ਹੈ ਅਤੇ ਅਜਿਹੇ ਇਨਸਾਨ ਸਮਾਜ ਅੰਦਰ ਵਿਚਰਦਿਆਂ ਕਿਰਤੀ ਵਰਗ ਦੀਆਂ ਜੀਵਨ ਹਾਲਤਾਂ ਅਤੇ ਮੁਲਾਜ਼ਮ ਵਰਗ ਦੀਆਂ ਸੇਵਾ ਹਾਲਤਾਂ ਨੂੰ ਬਿਹਤਰ ਬਣਾਉਣ ਅਤੇ ਦੁਜਿਆ ਨੂੰ ਜੀਵਨ ਜਾਂਚ ਸਖਾਉਣ ਇੱਕ ਪ੍ਰੇਰਣਾ ਸਰੋਤ ਬਣ ਜਾਂਦੇ ਹਨ।
ਹੁਸ਼ਿਆਰਪੁਰ- ਸਮਾਜ ਅੰਦਰ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਵਲੋਂ ਆਪਣਾ ਸਮੁਚਾ ਜੀਵਨ ਲੋਕ ਭਲਾਈ ਦੇ ਲੇਖੇ ਲਗਾਇਆ ਜਾਂਦਾ ਹੈ ਅਤੇ ਅਜਿਹੇ ਇਨਸਾਨ ਸਮਾਜ ਅੰਦਰ ਵਿਚਰਦਿਆਂ ਕਿਰਤੀ ਵਰਗ ਦੀਆਂ ਜੀਵਨ ਹਾਲਤਾਂ ਅਤੇ ਮੁਲਾਜ਼ਮ ਵਰਗ ਦੀਆਂ ਸੇਵਾ ਹਾਲਤਾਂ ਨੂੰ ਬਿਹਤਰ ਬਣਾਉਣ ਅਤੇ ਦੁਜਿਆ ਨੂੰ ਜੀਵਨ ਜਾਂਚ ਸਖਾਉਣ ਇੱਕ ਪ੍ਰੇਰਣਾ ਸਰੋਤ ਬਣ ਜਾਂਦੇ ਹਨ।
ਅਜਿਹੇ ਹੀ ਇੱਕ ਆਗੂ ਸਾਥੀ ਸੱਤਪਾਲ ਲੱਠ ਜੋ ਕਿ ਮਿਤੀ 9 ਫਰਵਰੀ ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਪਿੰਡ ਗੋਂਦਪੁਰ ਨਜ਼ਦੀਕ ਮਾਹਿਲਪੁਰ ਵਿਖੇ ਹੋਇਆਂ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸਮਾਜਿਕ, ਜੱਥੇਬੰਦਕ, ਰਾਜਨੀ ਨੇਤਾਵਾਂ, ਸਾਥੀ ਲੱਠ ਦੇ ਯੁੱਧ ਸਾਥੀਆਂ, ਮਲੁਾਜ਼ਮਾਂ, ਪੈਨਸ਼ਨਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਹਾਜਰੀ ਭਰੀ।
ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆਰ.ਐਮ.ਪੀ.ਆਈ ਦੇ ਕੌਮੀਂ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਥੀ ਲੱਠ ਸਚੁਮੱਚ ਹੀ ਲੋਕ ਘੋਲਾਂ ਨੂੰ ਪ੍ਰਣਾਰਿਆਂ ਹੋਇਆ ਇੱਕ ਸੁਹਿਰਦ ਆਗੂ ਅਤੇ ਲੋਕਾਂ ਦੇ ਦੁੱਖ-ਦਰਦ ਨੂੰ ਆਪਣਾ ਦੁੱਖ ਸਮਝਣ ਵਾਲਾ ਇੱਕ ਬਹੁਤ ਹੀ ਸੰਵੁਦਨਸ਼ੀਲ ਇਨਸਾਨ ਸੀ। ਉਹਨਾਂ ਕਿਹਾ ਕਿ ਸਮਾਜ ਅੰਦਰ ਹੋ ਰਹੀ ਲੁੱਟ ਨੂੰ ਖਤਮ ਕਰਕੇ ਬਾਬਾ ਨਾਨਕ, ਬਾਬਾ ਸਾਹਿਬ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਾਥੀ ਲੱਠ ਦੇ ਮਕਸ਼ੇ ਕਦਮਾਂ ਤੇ ਚੱਲਣਾਂ ਦੀ ਸੱਚੀ ਸ਼ਰਧਾਂਜਲੀ ਹੈ।
ਉੱਘੇ ਟਰੇਡ ਯੂਨੀਅਨ ਆਗੂ ਅਤੇ ਪਾਰਟੀ ਦੇ ਸੂਬਾ ਸਕੱਤਰ ਕਾ. ਹਰਕੰਵਲ ਸਿੰਘ ਨੇ ਕਿਹਾ ਕਿ ਸਾਥੀ ਲੱਠ ਨੇ ਜਿੱਥੇ ਸਰਕਾਰੀ ਸੇਵਾ ਦੌਰਾਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਅਫਸਰਸ਼ਾਹੀ ਦੀਆਂ ਮਨਮਾਨੀਆਂ ਵਿਰੁੱਧ ਸੰਘਰਸ਼ ਦਾ ਝੰਡਾ ਬੁਲੰਦ ਕੀਤਾ ਉੱਥੇ ਹੀ ਸੇਵਾ-ਮੁਕਤ ਹੋਣ ਉਪਰੰਤ ਦਬੇ-ਕੁਚਲੇ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਸਨਮਾਨਜਨਕ ਬਣਾਉਣ ਲਈ ਆਪਣਾ ਸਾਰਾ ਜੀਵਣ ਅਰਪਣ ਕਰ ਦਿੱਤਾ।
ਇਸ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ (ਐਮ) ਦੇ ਆਗੂ ਕਾ. ਦਰਸ਼ਣ ਸਿੰਘ ਮੱਟੂ ਨੇ ਕਿਹਾ ਕਿ ਸਾਥੀ ਸੱਤਪਾਲ ਲੱਠ ਦੇ ਮਿਠ ਬੋਲੜੇ ਸੁਭਾਅ ਕਾਰਣ ਆਮ ਲੋਕ ਵੀ ਉਹਨਾਂ ਦੀ ਗੱਲ ਨੂੰ ਬਹੁਤ ਧਿਅਨ ਨਾਲ ਸੁਣਦੇ ਸਨ ਅਤੇ ਹਰ ਗੱਲ ਨੂੰ ਤਰਕ ਨਾਲ ਸਮਝਾਉਣ ਕਾਰਣ ਉਹ ਆਮ ਲੋਕਾਂ ਨੂੰ ਵੀ ਲੋਕ ਘੋਲਾਂ ਵਿੱਚ ਸ਼ਾਮਿਲ ਕਰਵਾਉਣ ਦਾ ਮਾਦਾ ਰੱਖਦੇ ਸਨ। ਉਹਨਾਂ ਵਲੋਂ ਸਮੁੱਚੀ ਕਿਰਤੀ ਲਹਿਰ ਨੂੰ ਇੱਕਜੁਟ ਕਰਨ ਵਿੱਚ ਸਹਿਯੋਗ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਵਿਰਦੀ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਰਨ ਸਿੰਘ, ਬੀਤ ਭਲਾਈ ਕਮੇਟੀ ਦੇ ਆਗੂ ਰਾਮਜੀਦਾਸ ਚੌਹਾਨ, ਮਲਕੀਤ ਸਿੰਘ ਬਾਹੋਵਾਲ, ਤਲਵਿੰਦਰ ਸਿੰਘ ਹੀਰ ਕਿਸਾਨ ਆਗੂ ਨੇ ਕਿਹਾ ਕਿ ਸਾਥੀ ਲੱਠ ਤੇ ਬੇਵਕਤ ਤੁਰ ਜਾਣ ਕਾਰਣ ਪਰਿਵਾਰ ਅਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਲਿਆ ਹੈ।
ਉਹਨਾ ਕਿਹਾ ਕਿ ਸਿਹਤ ਵਿਭਗ ਵਿੱਚ ਬਤੌਰ ਫਾਰਮਾਸਿਸਟ ਸੇਵਾ ਨਿਭਾਉਂਦਿਆ ਡਿਊਟੀ ਦੇ ਪਹਿਲੇ ਦਿਨ ਤੋਂ ਹੀ ਮੁਲਾਜ਼ਮ ਵਰਗ ਨੰੁ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣਨ ਦੀ ਚਿਣਗ ਮਨ ਜਾਗ ਪਈ ਸੀ। ਸਾਥੀ ਲੱਠ ਵਲੌਂ ਪਰਿਵਾਰਕ ਅਤੇ ਸਮਾਜਿਕ ਜ਼ਿਮੇਵਾਰੀਆ ਦੇ ਨਾਲ ਹੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਉਹਨਾਂ ਨੂੰ ਜੱਥੇਬੰਦ ਕਰਕੇ ਸੰਘਰਸ਼ ਦੇ ਰਾਹ ਤੋਰਨ ਦੀ ਜ਼ਿੰਮੇਵਾਰੀ ਨੂੰ ਪਹਿਲ ਦੇ ਤੌਰ ਤੇ ਨਿਭਾਇਆ।
ਸੇਵਾ ਮੁਕਤ ਹੋਣ ਉਪਰੰਤ ਵੀ ਆਪ ਵਲੋਂ ਪੈਨਸ਼ਨਰ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣੇ ਅਤੇ ਮੋਹਰੀ ਰੋਲ ਅਦਾ ਕਰਦੇ ਰਹੇ।ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਆਰ.ਐਮ.ਪੀ.ਆਈ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਗਿਆਨ ਸਿੰਘ ਗੁਪਤਾ ਨੇ ਕਿਹਾ ਕਿ ਸਾਥੀ ਸੱਤਪਾਲ ਲੱਠ ਦੇ ਸ਼ਰਧਾਂਜਲੀ ਸਮਾਰੋਹ ਤਾ ਆਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਉਹਨਾਂ ਵਲੋਂ ਦਸਰਾੲਏ ਮਾਰਗ ਤੇ ਚੱਲਿਦਆਂ ਲੋਕ ਭਲਾਈ ਨੂੰ ਪਰਮ ਧਰਮ ਮੰਨਿਆ ਜਾਵੇ।
ਉਹਨਾਂ ਪਰਿਵਾਰ ਦਾ ਧੰਨਵਾਦ ਕਰਦਿਆਂ ਵੀ ਕਿਹਾ ਕਿ ਜੇਕਰ ਉਹਨਾਂ ਧੀ ਦਰਮ ਪਤਨੀ, ਉਹਨਾਂ ਦੇ ਸਪੁੱਤਰ ਰਜੀਵ ਕੁਮਾਰ, ਸੰਜੀਵ ਕੁਮਾਰ ਅਤੇ ਭਰਾ ਅਸ਼ੋਕ ਲੱਠ ਪੂਰਣ ਸਹਿਯੋਗ ਨਾ ਕਰਦੇ ਤਾਂ ਸ਼ਾਇਦ ਸੱਤਪਾਲ ਲੱਠ ਸਧਾਰਣ ਮਨੁੱਖ ਬਣ ਕੇ ਹੀ ਰਹਿ ਜਾਂਦਾ। ਅਖੀਰ ਵਿੱਚ ਸਾਥੀ ਗੁਪਤਾ ਜੀ ਨੇ ਕਿਹਾ ਕਿ ਸਾਥੀ ਸੱਤਪਾਲ ਲੱਠ ਆਪਣੇ ਕੀਤੇ ਕੰਮਾਂ ਨਾਲ ਹਮੇਸ਼ਾਂ ਜਿਉਂਦਾ ਰਹੇਗਾ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਮੱਖਣ ਸਿੰਘ ਲੰਗੇਰੀ, ਮਨਜੀਤ ਸਿੰਘ ਸੈਣੀ, ਪ੍ਰਦੁੱਮਣ ਗੌਤਮ, ਇਕਬਾਲ ਸਿੰਘ ਜੱਸੋਵਾਲ, ਡਾ. ਸੁਖਦੇਵ ਸਿੰਘ ਢਿੱਲੋਂ, ਸਰੂਪ ਚੰਦਬੀਰਮਪੁਰਪਰਮਜੀਤ ਕਾਤਿਬ, ਰਾਮ ਕੁਮਾਰ, ਤਰਸੇਮ ਸਿੰਘ ਹਰਿਆਣਾ, ਸੁਖਦੇਵ ਜਾਜਾ, ਅਮਰਜੀਤ ਕੁਮਾਰ, ਬਲਰਾਜ ਸਿੰਘ ਸੈਣੀ, ਸ਼ਾਮ ਸੁੰਦਰ ਕਪੂਰ, ਕਮਲਜੀਤ ਕੌਰ, ਹਰਭਜਨ ਸਿੰਘ ਅਜਨੋਹਾ, ਮਨਜੀਤ ਬਾਜਵਾ, ਸਵਰਨ ਸਿੰਘ ਮੁਕੇਰੀਆਂ, ਧਰਮਿੰਦਰ ਸਿੰਘ, ਬਲਵੰਤ ਰਾਮ, ਗੋਪਾਲ ਦਾਸ ਮਲਹੋਤਰਾ, ਰਘਵੀਰ ਸਿੰਘ, ਦੀਪਕ ਠਾਕੁਰ, ਗੁਰਪ੍ਰੀਤ ਸਿੰਘ ਮਕੀਮਪੁਰ, ਸ਼ਿੰਗਾਰਾ ਰਾਮ ਭੱਜਲ, ਗਿਆਨੀ ਅਵਤਾਰ ਸਿੰਘ, ਰਜੀਵ ਸ਼ਰਮਾ ਆਦਿ ਆਗੂ ਵੀ ਹਾਜਰ ਸਨ।
