ਦੋਆਬਾ ਸਾਹਿਤ ਸਭਾ ਵਲੋਂ ਮਾਂ ਬੋਲੀ ਦਿਵਸ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਭੰਮੀਆ ਵਿੱਚ ਮਨਾਇਆ ਗਿਆ।
ਗੜ੍ਹਸ਼ੰਕਰ- ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਮਾਂ ਬੋਲੀ ਪੰਜਾਬੀ ਦਿਵਸ ਪਿੰਡ ਦੇ ਸਕੂਲ ਵਿੱਚ ਮਨਾਇਆ ਇਸ ਮੌਕੇ ਤੇ ਦੋਆਬਾ ਸਾਹਿਤ ਸਭਾ ਦੇ ਦੇ ਜਰਨਲ ਸਕੱਤਰ ਪਵਨ ਭੰਮੀਆ ਨੇ ਕਿਹਾ ਕਿ ਮਾਂ ਬੋਲੀ ਹੀ ਸਾਡੀ ਪਹਿਚਾਣ ਹੈ।
ਗੜ੍ਹਸ਼ੰਕਰ- ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਮਾਂ ਬੋਲੀ ਪੰਜਾਬੀ ਦਿਵਸ ਪਿੰਡ ਦੇ ਸਕੂਲ ਵਿੱਚ ਮਨਾਇਆ ਇਸ ਮੌਕੇ ਤੇ ਦੋਆਬਾ ਸਾਹਿਤ ਸਭਾ ਦੇ ਦੇ ਜਰਨਲ ਸਕੱਤਰ ਪਵਨ ਭੰਮੀਆ ਨੇ ਕਿਹਾ ਕਿ ਮਾਂ ਬੋਲੀ ਹੀ ਸਾਡੀ ਪਹਿਚਾਣ ਹੈ।
ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਕਾਇਮ ਰੱਖੀਏ ਕਿਉਂਕਿ ਇਹ ਬੋਲੀ ਸਾਡੇ ਗੁਰੂਆਂ, ਪੀਰਾਂ ਪੈਗੰਬਰਾਂ ਦੀ ਬੋਲੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਵਿੱਚ ਕਵਿਤਾਵਾਂ ਪੇਸ਼ ਕੀਤੀਆਂ। ਮੁੱਖ ਅਧਿਆਪਕ ਸ੍ਰੀ ਰੁਪਿੰਦਰ ਸਿੰਘ ਨੇ ਪਵਨ ਭੰਮੀਆ ਜੀ ਦਾ ਧੰਨਵਾਦ ਕੀਤਾ। ਸਕੂਲ ਦੇ ਸਾਰੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।