ਪੰਜਾਬ ਯੂਨੀਵਰਸਿਟੀ ਨੇ ਨਵੰਬਰ-ਦਸੰਬਰ 2024 ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ

ਚੰਡੀਗੜ੍ਹ, 20 ਫਰਵਰੀ 2025- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਨਵੰਬਰ ਅਤੇ ਦਸੰਬਰ, 2024 ਵਿੱਚ ਹੋਈਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ।

ਚੰਡੀਗੜ੍ਹ, 20 ਫਰਵਰੀ 2025- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਨਵੰਬਰ ਅਤੇ ਦਸੰਬਰ, 2024 ਵਿੱਚ ਹੋਈਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ।
ਪੀਯੂ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਬੈਚਲਰ ਆਫ਼ ਸਾਇੰਸ 5ਵੇਂ ਸਮੈਸਟਰ ਪ੍ਰੀਖਿਆ - ਦਸੰਬਰ, 2024, ਬੀ.ਐਸ.ਸੀ. (ਆਨਰਜ਼) (ਬਾਇਓ-ਇਨਫਾਰਮੈਟਿਕਸ) ਪਹਿਲੇ ਸਮੈਸਟਰ ਪ੍ਰੀਖਿਆ - ਦਸੰਬਰ, 2024 ਅਤੇ ਬੀ.ਪੀ. ਐਡ. (ਚਾਰ ਸਾਲ) 5ਵੇਂ ਸਮੈਸਟਰ ਪ੍ਰੀਖਿਆ - ਦਸੰਬਰ, 2024 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। 
ਇਹੀ ਜਾਣਕਾਰੀ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।