ਰਾਜਪੁਰਾ ਦੇ ਏ ਪੀ ਜੇਨ ਹਸਪਤਾਂਲ ਵਿੱਚ ਡਾਕਟਰ ਨੇ ਕੀਤੀ ਮੈਟਰਨਸ ਦੇ ਨਾਲ ਕੀਤੀ ਹਾਥਾਪਾਈ

ਰਾਜਪੁਰਾ ,30/11/24: ਰਾਜਪੁਰਾ ਦੇ ਏ ਪੀ ਜੇਨ ਹਸਪਤਾਂਲ ਵਿੱਚ ਇੱਕ ਲੇਡੀ ਡਾਕਟਰ ਵੱਲੋਂ ਲੇਡੀ ਮੈਟਰਨਸ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਮੈਟਰਨਸ ਇੰਦਰ ਰੂਪ ਨੇ ਦੱਸਿਆ ਲੇਡੀ ਡਾਕਟਰ ਗੁਰਜੀਤ ਦੀ ਡਿਊਟੀ ਅਤੇ ਮੇਰੀ ਡਿਊਟੀ ਐਮਰਜੈਂਸੀ ਵਾਰਡ ਵਿੱਚ ਸੀ ਕਿਸੇ ਗੱਲ ਵਿੱਚ ਕੰਮ ਨੂੰ ਲੈ ਕੇ ਉਹਨਾਂ ਵੱਲੋਂ ਮੇਰੇ ਨਾਲ ਹੱਥ ਪਾਈ ਕੀਤੀ ਗਈ ਤੇ ਮੇਰੇ ਬਾਜੁ ਮਰੋੜ ਕੇ ਬਾਵਾਂ ਤੇ ਝਰੀਟਾਂ ਪਾ ਦਿੱਤੀਆਂ ਗਈਆਂ ਤੇ ਮੈਨੂੰ ਇਨੀ ਜ਼ੋਰ ਨਾਲ ਜਕੜ ਲਿਆ ਕਿ ਮੈਨੂੰ ਛੁਡਾਉਣਾ ਔਖਾ ਹੋ ਗਿਆ

ਰਾਜਪੁਰਾ ,30/11/24: ਰਾਜਪੁਰਾ ਦੇ ਏ ਪੀ ਜੇਨ ਹਸਪਤਾਂਲ ਵਿੱਚ ਇੱਕ ਲੇਡੀ ਡਾਕਟਰ ਵੱਲੋਂ ਲੇਡੀ ਮੈਟਰਨਸ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਮੈਟਰਨਸ ਇੰਦਰ ਰੂਪ ਨੇ ਦੱਸਿਆ ਲੇਡੀ ਡਾਕਟਰ ਗੁਰਜੀਤ ਦੀ ਡਿਊਟੀ ਅਤੇ ਮੇਰੀ ਡਿਊਟੀ ਐਮਰਜੈਂਸੀ ਵਾਰਡ ਵਿੱਚ ਸੀ ਕਿਸੇ ਗੱਲ ਵਿੱਚ ਕੰਮ ਨੂੰ ਲੈ ਕੇ ਉਹਨਾਂ ਵੱਲੋਂ ਮੇਰੇ ਨਾਲ ਹੱਥ ਪਾਈ ਕੀਤੀ ਗਈ ਤੇ ਮੇਰੇ ਬਾਜੁ ਮਰੋੜ ਕੇ ਬਾਵਾਂ ਤੇ ਝਰੀਟਾਂ ਪਾ ਦਿੱਤੀਆਂ ਗਈਆਂ ਤੇ ਮੈਨੂੰ ਇਨੀ ਜ਼ੋਰ ਨਾਲ ਜਕੜ ਲਿਆ ਕਿ ਮੈਨੂੰ ਛੁਡਾਉਣਾ ਔਖਾ ਹੋ ਗਿਆ ਨਾਲ ਵਾਲੇ ਸਾਥੀ ਨਰਸਾਂ ਨੇ ਮੈਨੂੰ ਉਹਦੇ ਚੁੰਗਲ ਤੋਂ ਛੁਡਾਇਆ। ਇਸ ਬਾਰੇ ਜਦੋਂ ਐਸ ਐਮ ਓ ਮੈਡਮ ਸੋਨੀਆ ਜੰਗਵਾਲ ਨੂੰ ਸੰਬੰਧਿਤ ਕੰਪਲੇਂਟ ਦਿੱਤੀ ਗਈ ਤਾਂ ਉਹਨਾਂ ਨੇ ਦੋਨਾਂ ਨੂੰ ਆਪਸ ਵਿੱਚ ਸਮਝਾਇਆ ਲੇਕਿਨ ਉਸ ਦੇ ਬਾਵਜੂਦ ਵੀ ਡਾਕਟਰ ਗੁਰਜੀਤ ਉਹਨਾਂ ਤੇ ਬੋਲਦੀ ਹੋਈ ਕਮਰੇ ਤੋਂ ਬਾਹਰ ਚਲੀ ਗਈ।
ਮੈਟਰਨਸ ਇੰਦਰ ਰੂਪ ਨੇ ਅੱਗੇ ਦੱਸਿਆ ਕਿ ਡਾਕਟਰ ਗੁਰਜੀਤ ਕੌਰ ਤੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨਾਂ ਵਿੱਚ ਉਹ ਆਮ ਲੋਕਾਂ ਦੇ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈ ਐਸੇ ਡਾਕਟਰਸ ਦਾ ਹਸਪਤਾਂਲ ਵਿੱਚ ਰਹਿਣਾ  ਖ਼ਤਰਨਾਕ  ਹੁੰਦਾ ਹੈ| ਇਹ ਸਾਰੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਐਮ ਐਲ ਆਰ ਕੱਟ ਦਿੱਤੀ ਹੈ।
ਜਦੋਂ ਇਸ ਬਾਰੇ ਇਨਕੁਆਰੀ ਅਫਸਰ ਮਹਿੰਦਰ ਪਾਲ ਨਾਲ  ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਐਮ ਐਲ ਆਰ ਆ ਗਈ ਹੈ ਤੇ ਉਸ ਸੰਬੰਧ ਵਿੱਚ ਦੋਨੋਂ ਪਾਰਟੀਆਂ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਜਲਦ ਹੀ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਜਦੋਂ ਡਾਕਟਰ ਗੁਰਜੀਤ ਕੌਰ ਨੂੰ ਮਿਲਣਾ ਚਾਹਿਆ ਤਾਂ ਉਹ ਪਿਛਲੇ ਦੋ ਦਿਨਾਂ ਤੋਂ ਡਿਊਟੀ ਤੇ  ਨਹੀਂ ਸਨ।
ਕੀ ਕਹਿਣਾ ਹੈ ਐਸਐਮਓ ਮੈਡਮ ਸੋਨੀਆ ਜੰਗਵਾਲ ਦਾ
ਜਦ ਉਹਨਾਂ ਨਾਲ ਇਸ ਸੰਬੰਧ ਵਿੱਚ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਡਾਕਟਰ ਗੁਰਜੀਤ ਦੀ ਪਹਿਲਾਂ ਵੀ ਕਾਫੀ ਕੰਪਲੇਂਟਸ ਸ਼ਿਕਾਇਤਾਂ ਚੱਲ ਰਹੀਆਂ ਹਨ ਅੱਜ ਇੱਕ ਹੋਰ ਸ਼ਿਕਾਇਤ ਆਈ ਹੈ ਦੋਨਾਂ ਨੂੰ ਸਮਝਾ ਦਿੱਤਾ ਗਿਆ ਹੈ ਪਰ ਮੈਟਰਸ ਇੰਦਰ ਰੂਪ ਵੱਲੋਂ ਪੁਲਿਸ ਕੰਪਲੇਂਟ ਕਰ ਦਿੱਤੀ ਗਈ ਹੈ ਅੱਗੇ ਦੀ ਜੋ ਵੀ ਕਾਰਵਾਈ ਹੋਏਗੀ ਪੁਲਿਸ ਵਲੋ ਕਰ ਦਿੱਤੀ ਜਾਵੇਗੀ।