ਵਾਸਤੁ ਸਹੀ ਹੋਵੇ ਤਾਂ ‘ਅਸੰਭਵ’ ਸ਼ਬਦ ਦਾ ਕੋਈ ਅਸਤਿਤਵ ਨਹੀਂ / ਡਾ. ਭੂਪੇਂਦਰ ਵਾਸਤੁਸ਼ਾਸਤ੍ਰੀ
ਹੁਸ਼ਿਆਰਪੁਰ- ਵਾਸਤੁ ਉਹ ਵਿਗਿਆਨ ਹੈ ਜੋ ਪ੍ਰਕ੍ਰਿਤੀ ਨੇ ਸਾਨੂੰ ਪੰਜ ਤੱਤਾਂ ਦੇ ਰੂਪ ਵਿੱਚ ਬਖ਼ਸ਼ਿਆ ਹੈ। ਜਿਸ ਕਿਸੇ ਨੇ ਵੀ ਆਪਣੇ ਘਰ ਦਾ ਨਿਰਮਾਣ ਵਾਸਤੁ ਦੇ ਨਿਯਮਾਂ ਅਨੁਸਾਰ ਕੀਤਾ ਹੈ, ਉੱਥੇ ‘ਅਸੰਭਵ’ ਸ਼ਬਦ ਕਦੇ ਸੁਣਨ ਵਿੱਚ ਨਹੀਂ ਆਉਂਦਾ। ਇਹ ਗੱਲ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਵਾਸਤੁ ਵਿਦਵਾਨ ਅਤੇ ਲੇਖਕ ਡਾ. ਭੂਪੇਂਦਰ ਵਾਸਤੁਸ਼ਾਸਤ੍ਰੀ ਨੇ ਕਹੀ। ਉਹਨਾਂ ਦੇ ਅਨੁਸਾਰ ਮਨੁੱਖ ਨੂੰ ਵਾਸਤੁ ਦੇ ਰੂਪ ਵਿੱਚ ਕੁਦਰਤ ਵੱਲੋਂ ਇੱਕ ਅਨਮੋਲ ਤੋਹਫ਼ਾ ਮਿਲਿਆ ਹੈ।

ਜਿਸ ਨੇ ਵੀ ਇਸ ਤੋਹਫ਼ੇ ਨੂੰ ਮਨੋਂ-ਜਾਨੋਂ ਸਵੀਕਾਰ ਕਰਕੇ ਆਪਣੇ ਨਿਵਾਸ ਸਥਾਨ ਵਿੱਚ ਅਪਣਾਇਆ, ਉੱਥੇ ਦੁੱਖ, ਬਦਕਿਸਮਤੀ, ਗਰੀਬੀ, ਨਕਾਰਾਤਮਕਤਾ ਤੇ ਬੀਮਾਰੀਆਂ ਆਦਿ ਦਾ ਕੋਈ ਵਜੂਦ ਨਹੀਂ ਰਹਿੰਦਾ। ਇਸਦੀ ਬਜਾਏ ਉੱਥੇ ਵਸਣ ਵਾਲੇ ਨੂੰ ਸਕਾਰਾਤਮਕ ਊਰਜਾ, ਆਤਮਬਲ, ਅਹੁਦਾ, ਪ੍ਰਤਿਸ਼ਠਾ, ਮਾਨ-ਸਨਮਾਨ, ਯਸ਼-ਕੀਰਤੀ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਮਿਲਦਾ ਹੈ।
ਡਾ. ਭੂਪੇਂਦਰ ਨੇ ਦੱਸਿਆ ਕਿ ਵਾਸਤੁ ਦੇ ਮੁੱਢਲੇ ਨਿਯਮਾਂ ਵਿੱਚ ਭੂਮੀ ਦਾ ਆਕਾਰ ਚੌਰਸ, ਵਰਗਾਕਾਰ, ਆਯਾਤਾਕਾਰ ਜਾਂ ਸੰਕੋਣੀ ਹੋਣਾ ਚਾਹੀਦਾ ਹੈ ਅਤੇ ਜੇ ਇਸਾਨ ਕੋਣ ਵੱਧ ਹੋਵੇ ਤਾਂ ਇਹ ਹੋਰ ਵਧੀਆ ਮੰਨਿਆ ਜਾਂਦਾ ਹੈ। ਭੂਮੀ ਦੀ ਢਲਾਨ ਇਸਾਨ ਕੋਣ ਵੱਲ, ਪੂਰਬ ਜਾਂ ਉੱਤਰ ਦਿਸ਼ਾ ਵੱਲ ਹੋਣੀ ਲਾਜ਼ਮੀ ਹੈ। ਮਕਾਨ ਦਾ ਮੁੱਖ ਦਰਵਾਜ਼ਾ ਕਿਸੇ ਵੀ ਕੋਨੇ ਵਿੱਚ ਨਹੀਂ, ਸਗੋਂ ਵਿਚਕਾਰਲੇ ਹਿੱਸੇ ਦੇ ਸੱਜੇ ਜਾਂ ਖੱਬੇ ਪਾਸੇ ਬਣਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਘਰ ਦੀਆਂ ਅੰਦਰੂਨੀ ਇਕਾਈਆਂ ਦਾ ਨਿਰਮਾਣ ਸਹੀ ਤਰੀਕੇ ਨਾਲ ਹੋਵੇ, ਪੰਜ ਤੱਤਾਂ ਨੂੰ ਉਨ੍ਹਾਂ ਦੇ ਉਚਿਤ ਸਥਾਨ ’ਤੇ ਰੱਖ ਕੇ ਮਕਾਨ ਦਾ ਨਿਰਮਾਣ ਕੀਤਾ ਜਾਵੇ, ਪੰਜ ਤੱਤਾਂ ਦੇ ਅਧਾਰ ’ਤੇ ਰੰਗਾਂ ਦੀ ਚੋਣ ਕੀਤੀ ਜਾਵੇ ਅਤੇ ਬਾਹਰੀ ਵਾਸਤੁ ਨੂੰ ਵੀ ਅਪਣਾਇਆ ਜਾਵੇ। ਜੇ ਇਹ ਸਾਰੇ ਨਿਯਮ ਜੀਵਨ ਵਿੱਚ ਲਾਗੂ ਕੀਤੇ ਜਾਣ ਤਾਂ ‘ਅਸੰਭਵ’ ਸ਼ਬਦ ਖੁਦ ਹੀ ‘ਸੰਭਵ’ ਵੱਜੋਂ ਗੂੰਜਦਾ ਹੈ।