ਤਫੱਜ਼ਲਪੁਰਾ ਦੇ ਗ੍ਰੀਨ ਫਰੰਟ ਪਾਰਕ ਵਿੱਚ ਓਪਨ ਜਿੰਮ ਸ਼ੁਰੂ
ਪਟਿਆਲਾ, 12 ਫਰਵਰੀ- ਗ੍ਰੀਨ ਫਰੰਟ ਵੈਲਫ਼ੇਅਰ ਸੁਸਾਇਟੀ ਵਲੋਂ ਵਿਸ਼ੇਸ਼ ਸਮਾਗਮ, ਸੁਸਾਇਟੀ ਵਲੋਂ ਮੇਨਟੇਨ ਕੀਤੇ ਗਏ ਪਾਰਕ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਉਮੰਗ ਵੈਲਫੇਅਰ ਫਾਊਂਡੇਸ਼ਨ ਨੂੰ ਦਿੱਤੀ ਗਈ ਗ੍ਰਾਂਟ ਵਿੱਚੋਂ ਖ਼ਰਚ ਕਰਕੇ ਲਗਾਏ ਗਏ ਨਵੇਂ ਓਪਨ ਜਿਮ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਡਿਪਟੀ ਮੇਅਰ ਜਗਦੀਪ ਜੱਗਾ ਨੇ ਕੀਤਾ।

ਇਸ ਮੌਕੇ ਉਪਰੋਕਤ ਲੀਡਰਸ਼ਿਪ ਨੇ ਗ੍ਰੀਨ ਫਰੰਟ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਭੁੱਲਰ, ਉਮੰਗ ਵੈਲਫ਼ੇਅਰ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਤੇ ਉਨ੍ਹਾਂ ਦੀਆਂ ਟੀਮਾਂ ਦੇ ਸਾਂਝੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਮ ਇਲਾਕਾ ਵਾਸੀਆਂ ਦੀ ਚੰਗੀ ਸਿਹਤ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਜਿਮ ਨਾਲ ਇਲਾਕੇ ਦੇ ਲੋਕ ਪਾਰਕ ਵਿੱਚ ਸੈਰ ਕਰਦੇ ਹੋਏ ਕਸਰਤ ਵੀ ਕਰ ਸਕਣਗੇ। 'ਉਮੰਗ' ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਸੂਦਨ ਨੇ ਕਿਹਾ ਕਿ ਪਾਰਕ ਵਿੱਚ ਓਪਨ ਜਿਮ ਸਥਾਪਿਤ ਕਰਨ ਦਾ ਸਿਹਰਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਜਾਂਦਾ ਹੈ ਜਿਨਾਂ ਦੇ ਯਤਨਾਂ ਸਦਕਾ 'ਉਮੰਗ' ਨੂੰ ਗਰਾਂਟ ਮਿਲੀ , ਜਿਸ ਨਾਲ ਅੱਜ ਤਫੱਜ਼ਲਪੁਰਾ ਦੇ ਪਾਰਕ ਵਿੱਚ ਓਪਨ ਜਿਮ ਸਥਾਪਤ ਕੀਤਾ ਗਿਆ ਹੈ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਤੇ ਹੋਰਨਾਂ ਦਾ ਸਵਾਗਤ ਕਰਦਿਆਂ ਗ੍ਰੀਨ ਫਰੰਟ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਭੁੱਲਰ ਨੇ ਪਾਰਕ ਨੂੰ ਮੇਨਟੇਨ ਕਰਨ ਵਿਚ ਆ ਰਹੀਆਂ ਦਿੱਕਤਾਂ ਸਾਂਝੀਆਂ ਕਰਦਿਆਂ ਕੁਝ ਮੰਗਾਂ ਰੱਖੀਆਂ, ਜਿਨ੍ਹਾਂ ਨੂੰ ਮੇਅਰ ਕੁੰਦਨ ਗੋਗੀਆ ਨੇ ਹੱਲ ਕਰਵਾਉਣ ਦਾ ਭਰੋਸਾ ਦੁਆਇਆ।
ਇਸ ਮੌਕੇ 'ਉਮੰਗ' ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ, ਕਾਨੂੰਨੀ ਸਲਾਹਕਾਰ ਐਡਵੋਕੇਟ ਯੋਗੇਸ਼ ਪਾਠਕ, ਮੈਂਬਰ ਡਾ. ਗੁਰਦੀਪ ਸਿੰਘ ਤੋਂ ਇਲਾਵਾ ਗਿਆਨ ਚੰਦ, ਪ੍ਰਦੀਪ ਗਰਗ 'ਆਪ' ਆਗੂ, ਹਰਮਨਪ੍ਰੀਤ ਸਿੰਘ ਭੁੱਲਰ, ਹਰਪ੍ਰੀਤ ਸਿੰਘ ਢਿੱਲੋਂ, ਗੁਲਾਬ ਰਾਏ ਗਰਗ, ਉਮਰਾਓ ਸਿੰਘ, ਰਜਿੰਦਰ ਸਿੰਘ ਪਵਾਰ, ਬਲਵਿੰਦਰ ਸਿੰਘ, ਗੁਰਿੰਦਰ ਲਾਲੀ, ਕੁਲਦੀਪ ਸਿੰਘ, ਮਾਸਟਰ ਹਰਦੇਵ ਸਿੰਘ, ਹੈਪੀ, ਸਤਨਾਮ ਸਿੰਘ ਸੰਧੂ, ਕਾਕਾ ਕੰਬੋਜ, ਸੰਜੇ, ਗੁਰਚਰਨ ਸਿੰਘ, ਨਾਇਬ ਸਿੰਘ ਅਤੇ ਗਰੀਨ ਫਰੰਟ ਵੈੱਲਫੇਅਰ ਸੁਸਾਇਟੀ ਦੇ ਹੋਰ ਮੈਂਬਰ ਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।