कालेवाल फत्तू में 15 फरवरी को वार्षिक रक्तदान शिविर लगाया जाएगा/
ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਕਾਲੇਵਾਲ ਫੱਤੂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨੋਜਵਾਨ ਸਭਾ ਸਪੋਰਟਸ ਕਲੱਬ ਰਜਿਸਟਰ ਵਲੋਂ ਵਿਖੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਪਹਿਲ ਕਦਮੀ ਕਰਦਿਆਂ ਸਵੈਂ ਇੱਛੁਕ ਖੂਨਦਾਨ ਕੈਂਪ 15 ਫਰਵਰੀ ਨੂੰ ਪ੍ਰਧਾਨ ਬਲਵੀਰ ਸਿੰਘ , ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਧਾਨ ਹਰਭਜਨ ਸਿੰਘ ਅਤੇ ਉਘੇ ਸਮਾਜ ਸੇਵੀ ਬਲੱਡ ਮੋਟੀ ਵੇਟਰ ਪ੍ਰਦੀਪ ਬੰਗਾ ਦੀ ਯੋਗ ਅਗਵਾਈ ਵਿੱਚ ਲਗਾਇਆ ਜਾ ਰਿਹਾ ਹੈ|

ਜਿਸ ਦਾ ਉਦਘਾਟਨ ਪ੍ਰਮੁੱਖ ਸਮਾਜਸੇਵੀ ਸੁਖਜੀਤ ਸਿੰਘ ਮਿਨਹਾਸ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਕਰਨਗੇ| ਇਸ ਖੂਨਦਾਨ ਕੈਂਪ ਸੰਬੰਧੀ ਜਾਣਕਾਰੀ ਦਿੰਦਆਂ ਭਾਈ ਸੁਖਜੀਤ ਸਿੰਘ ਮਿਨਹਾਸ ਹੋਰਾਂ ਦੱਸਿਆ ਕਿ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਕੀਤੇ ਜਾਣ ਵਾਲੇ ਸਭ ਕਾਰਜ ਇੱਕਜੁੱਟਤਾ ਨਾਲ ਹੀ ਸੰਭਵ ਕੀਤੇ ਜਾ ਰਹੇ ਨੇ ਕਿਉਂਕਿ ਖੂਨਦਾਨ ਹੀ ਇੱਕ ਇਹੋ ਜਿਹਾ ਦਾਨ ਹੈ ਜਿਸ ਦੀ ਲੋੜ ਵੇਲੇ ਲੈਣ ਜਾਂ ਦੇਂਣ ਲਈ ਕਦੇ ਵੀ ਕਿਸੇ ਦੀ ਜ਼ਾਤ ਬਰਾਦਰੀ ਧਰਮ ਆਦਿ ਨਹੀਂ ਦੇਖਿਆ ਅਤੇ ਪੁੱਛਿਆ ਜਾਂਦਾ|
ਉਸ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਆਪਣਾ ਖ਼ਾਸ ਰੂਪ ਦੇ ਕਰਕੇ ਭਾਵ ਇਕੋਂ ਜਿਹੇ ਇਨਸਾਨ ਬਣਾਇਆ ਹੈ ਜਿਸ ਦਾ ਪਹਿਲਾਂ ਫਰਜ਼ ਹੈ ਸਿਰਫ਼ ਇਨਸਾਨੀਅਤ ਦੀ ਸੇਵਾ ਕਰਦਿਆਂ ਹੋਇਆਂ ਦੂਸਰਿਆਂ ਦੇ ਪਹਿਲ ਦੇ ਆਧਾਰ ਤੇ ਕੰਮ ਆਉਣਾ ਸੋ ਇਸ ਸੇਵਾ ਦੇ ਮੰਤਵ ਨੂੰ ਅੱਗੇ ਤੋਰਦਿਆਂ ਹੋਇਆਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸੱਚੀ ਨਿਸ਼ਠਾ ਅਤੇ ਸ਼ਰਧਾ ਭਾਵ ਨਾਲ ਸਿਜਦਾ ਕਰਦਿਆਂ ਹੋਇਆਂ ਵੱਧ ਤੋਂ ਵੱਧ ਖੂਨਦਾਨ ਕਰ ਲੋੜਵੰਦ ਮਰੀਜ਼ਾਂ ਦੀਆਂ ਬੇਸ਼ਕੀਮਤੀ ਜਾਨਾਂ ਬਚਾ ਉਨ੍ਹਾਂ ਦੇ ਪਰਿਵਾਰਾਂ ਦੀਆਂ ਅਸੀਸਾਂ ਦੇ ਪਾਤਰ ਬਣੀਏ