ਖ਼ਾਲਸਾ ਕਾਲਜ ਵਿਖੇ ‘ਐਜ਼ੂਟੈੱਕ ਫੈੱਸਟ 2025’ ਪ੍ਰੋਗਰਾਮ ’ਚ ਅੰਤਰ-ਸਕੂਲ ਮੁਕਾਬਲੇ ਕਰਵਾਏ

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਅੰਤਰ ਸਕੂਲ ਮੁਕਾਬਲਿਆਂ ਲਈ ਇਕ ਦਿਨਾਂ ‘ਐਜ਼ੂਟੈੱਕ ਫੈਸਟ-2025’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਖੇ ਇਲਾਕੇ ਦੇ 11 ਵੱਖ-ਵੱਖ ਸਕੂਲਾਂ ਦੇ 50 ਤੋਂ ਵਧੇਰੇ ਵਿਦਿਆਰਥੀਆਂ ਨੇ ਸਲੋਗਨ ਲਿਖਣ, ਪੋਸਟਰ ਬਣਾਉਣ, ਰੰਗੋਲੀ ਬਣਾਉਣ ਅਤੇ ਮਾਡਲ ਪੇਸ਼ਕਾਰੀ ’ਚ ਹਿੱਸਾ ਲਿਆ।

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਅੰਤਰ ਸਕੂਲ ਮੁਕਾਬਲਿਆਂ ਲਈ ਇਕ ਦਿਨਾਂ ‘ਐਜ਼ੂਟੈੱਕ ਫੈਸਟ-2025’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਖੇ ਇਲਾਕੇ ਦੇ 11 ਵੱਖ-ਵੱਖ ਸਕੂਲਾਂ ਦੇ 50 ਤੋਂ ਵਧੇਰੇ ਵਿਦਿਆਰਥੀਆਂ ਨੇ ਸਲੋਗਨ ਲਿਖਣ, ਪੋਸਟਰ ਬਣਾਉਣ, ਰੰਗੋਲੀ ਬਣਾਉਣ ਅਤੇ ਮਾਡਲ ਪੇਸ਼ਕਾਰੀ ’ਚ ਹਿੱਸਾ ਲਿਆ। 
ਮਾਡਲ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਵਪਾਰ, ਵਿਗਿਆਨ, ਪੰਜਾਬੀ ਸਭਿਆਚਾਰ ਅਤੇ ਇਤਿਹਾਸ ਦੇ ਵਿਸ਼ਿਆਂ ਨੂੰ ਪੇਸ਼ ਕੀਤਾ। ਰੰਗੋਲੀ ਮੁਕਾਬਲੇ ਵਿਚ ਪਾਰੂਲ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਨੇ ਪਹਿਲਾ, ਗੋਮਤੀ ਬੀ.ਏ.ਵੀ. ਸਕੂਲ ਬਲਾਚੌਰ ਨੇ ਦੂਜਾ, ਰਾਧਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀਹੜਾ ਨੇ ਤੀਜਾ ਸਥਾਨ ਅਤੇ ਖੁਸ਼ਬੂ ਭਾਟੀਆ ਐੱਮ.ਕੇ. ਮਾਊਂਟ ਐਵਰੈਸਟ ਹਾਈ ਸਕੂਲ ਗੜ੍ਹਸ਼ੰਕਰ ਨੇ ਉਤਸ਼ਾਹ ਵਧਾਊ ਇਨਾਮ ਹਾਸਿਲ ਕੀਤਾ। 
ਪੋਸਟਰ ਬਣਾਉਣ ਦੇ ਮੁਕਾਬਲੇ ’ਚ ਨਵਜੋਤ ਪਾਲ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਨੇ ਪਹਿਲਾ, ਲਵਪ੍ਰੀਤ ਕੌਰ ਬੀ.ਏ.ਐੱਮ. ਖਾਲਸਾ ਕਾਲਜੀਏਟ ਸਕੂਲ ਗੜ੍ਹਸ਼ੰਕਰ ਨੇ ਦੂਜਾ, ਸ਼ਰਨਦੀਪ ਸਿੱਧੂ ਐੱਸ.ਬੀ.ਐੱਚ.ਐੱਸ. ਖਾਲਸਾ ਹਾਈ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। 
ਸਲੋਗਨ ਲਿਖਣ ਦੇ ਮੁਕਾਬਲੇ ਵਿਚ ਐੱਸ.ਬੀ.ਐੱਚ.ਐੱਸ. ਖਾਲਸਾ ਹਾਈ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਪਹਿਲਾ ਤੇ ਪਿ੍ਰਆ ਨੇ ਦੂਜਾ, ਸੁਖਮਨਪ੍ਰੀਤ ਕੌਰ ਸੈਕਰੇਡ ਸਟੈਨਫੋਰਡ ਸਕੂਲ ਗੜ੍ਹਸ਼ੰਕਰ ਨੇ ਤੀਜਾ ਸਥਾਨ, ਵਿਗਿਆਨ ਮਾਡਲ ਮੁਕਾਬਲੇ ਵਿਚ ਦਿਲਜੀਤ ਚੁੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀਹੜਾ ਨੇ ਪਹਿਲਾ, ਫੂਲ ਕੁਮਾਰੀ ਸਰਕਾਰੀ ਸੈਕੰਡਰੀ ਸਕੂਲ ਦੌਲਤਪੁਰ ਨੇ ਦੂਜਾ, ਉਮੇਸ਼ ਕੁਮਾਰ ਅਤੇ ਵਿਜੇਂਦਰ ਸਕੂਲ ਆਫ਼ ਐਮੀਨੈਂਸ ਗੜ੍ਹਸ਼ੰਕਰ ਨੇ ਤੀਜਾ ਸਥਾਨ, ਸਭਿਆਚਾਰਕ ਅਤੇ ਵਪਾਰਕ ਮਾਡਲ ਮੁਕਾਬਲੇ ਵਿਚ ਤਰਨਦੀਪ, ਸ਼ਿਵਾਂਗੀ ਅਤੇ ਅਕਸ਼ਰਾ ਐੱਮ.ਕੇ. ਮਾਊਂਟ ਐਵਰੇਸਟ ਹਾਈ ਸਕੂਲ ਗੜ੍ਹਸ਼ੰਕਰ ਨੇ ਪਹਿਲਾ, ਕਿਨਿਕਾ ਅਤੇ ਹਰਮਨ ਐੱਸ.ਬੀ.ਐੱਚ.ਐੱਸ. ਖਾਲਸਾ ਹਾਈ ਸਕੂਲ ਕਾਲੇਵਾਲ ਲੱਲੀਆਂ ਨੇ ਦੂਜਾ ਤੇ ਅਰਜੁਨ, ਜਸਕੀਰਤ ਅਤੇ ਰਣਵਿਜੈ ਐੱਮ.ਕੇ. ਮਾਊਂਟ ਐਵਰੇਸਟ ਹਾਈ ਸਕੂਲ ਗੜ੍ਹਸ਼ੰਕਰ ਨੇ ਤੀਜਾ ਸਥਾਨ ਹਾਸਿਲ ਕੀਤਾ। ਗੌਰਵ, ਨੀਤਿਕਾ, ਸਾਹਿਲ ਐੱਮ.ਕੇ. ਮਾਊਂਟ ਐਵਰੇਸਟ ਸਕੂਲ ਗੜ੍ਹਸ਼ੰਕਰ ਅਤੇ ਹਰਮਨ, ਸੰਜਨਾ, ਖੁਸ਼ੀ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਨੇ ਉਤਸ਼ਾਹ ਵਧਾਊ ਇਨਾਮ ਹਾਸਿਲ ਕੀਤੇ।
 ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਵੱਖ-ਵੱਖ ਮੁਕਾਬਲਿਆਂ ’ਚ ਅਵੱਲ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਆਪਣੇ ਸੰਬੋਧਨ ’ਚ ਕੋਆਰਡੀਨੇਟਰ ਡਾ. ਮਨਬੀਰ ਕੌਰ, ਕੋ-ਕੋਆਰਡੀਨੇਟਰ ਪ੍ਰੋ. ਕਿਰਨਜੋਤ ਕੌਰ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿਚ ਤੰਦਰੁਸਤ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹੋਏ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਵਿਚ ਮਦਦਗਾਰ ਸਾਬਤ ਹੁੰਦੇ ਹਨ। 
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ, ਸਕੂਲਾਂ ਦੇ ਅਧਿਆਪਕਾਂ ਨੂੰ ਆਪਸ ਵਿਚ ਵਿਚਾਰ ਵਟਾਂਦਰਾ ਕਰਨ ਅਤੇ ਨਵੇਂ ਪੱਖਾਂ ਨੂੰ ਅਜਮਾਉਣ ਦਾ ਇਕ ਵਿਲੱਖਣ ਮੌਕਾ ਦਿੰਦਾ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁੱਖੀ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।