ਡਿਪੋਰਟ ਕੀਤੇ ਭਾਰਤੀਆਂ ਨਾਲ ਕੈਦੀਆਂ ਵਾਲਾ ਵਤੀਰਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ-ਕਰੀਮਪੁਰੀ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਅਮਰੀਕਾ ਵਿਚੋਂ ਵਾਪਸ ਭੇਜੇ ਭਾਰਤੀ ਨੌਜਬਾਨਾਂ ਦੇ ਭਵਿੱਖ ਲਈ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਘਟੀਆ ਤੇ ਬਦਸਲੂਕੀ ਵਾਲੇ ਵਤੀਰੇ ਨਾਲ ਭਾਰਤ ਦੇ ਲੋਕਾਂ ਨੂੰ ਹੱਥਾਂ ਵਿੱਚ ਕੜੀਆਂ, ਪੈਰਾਂ ਵਿਚ ਬੇੜੀਆਂ ਪਾ ਕੇ ਕੈਦੀਆਂ ਵਾਂਗ ਫੌਜ ਦੇ ਜਹਾਜ਼ ਵਿਚ ਵਾਪਸ ਭੇਜਣਾ ਬਹੁਤ ਦੁਖਦਾਈ ਅਤੇ ਚਿੰਤਾ ਦਾ ਵਿਸ਼ਾ ਹੈ।

ਓਨਾਂ ਕਿਹਾ ਡਿਪੋਰਟ ਕੀਤੇ ਭਾਰਤੀਆਂ ਨਾਲ ਕੈਦੀਆਂ ਵਾਲਾ ਵਤੀਰਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ। ਕਰੀਮਪੁਰੀ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਵਲੋੰ ਡਿਪੋਰਟ ਲੋਕਾਂ ਦੀ ਬਾਂਹ ਫੜਨ ਦੀ ਵਜਾਏ ਸੰਸਦ ਵਿਚ ਦਿੱਤਾ ਬਿਆਨ ਜਖਮਾਂ ਤੇ ਲੂਣ ਛਿੜਕਣ ਦੇ ਸਮਾਨ ਹੈ । ਕਰੀਮਪੁਰੀ ਨੇ ਕਿਹਾ ਕਿ ਅਮਰੀਕਾ ਨੂੰ ਦੁਨੀਆਂ ਦਾ ਸ਼ਕਤੀਸ਼ਾਲੀ ਤੇ ਮਹਾਨ ਮੁਲਖ ਬਣਾਉਣ ਦੀ ਖਾਤਿਰ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨਾਲ ਜ਼ਾਲਮਾਨਾ ਰਵਈਏ ਤੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਬਕ ਸਿੱਖਣਾ ਚਾਹੀਦਾ ਹੈ ।
ਕਰੀਮਪੁਰੀ ਨੇ ਕਿਹਾ ਜਿਹੜਾ ਮੁੱਖ ਮੰਤਰੀ ਭਾਸ਼ਣਾਂ ਵਿੱਚ ਵਿਦੇਸ਼ ਗਏ ਲੋਕਾਂ ਨੂੰ ਭਾਰਤ ਲਿਆਕੇ ਰੁਜ਼ਗਾਰ ਦੇਣ ਦੇ ਦਗਮਗੇ ਵਜਾਉਂਦਾ ਰਿਹਾ ਉਸਨੂੰ ਹੁਣ ਡਿਪੋਰਟ ਹੋ ਕੇ ਪਹੁੰਚੇ ਲੋਕਾਂ ਲਈ ਸਰਕਾਰੀ ਨੌਕਰੀ, ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਕਰੀਮਪੁਰੀ ਨੇ ਕਿਹਾ ਕਿ ਸਰਕਾਰ ਉਨਾਂ ਏਜੰਟਾਂ ਨੂੰ ਵੀ ਨੱਥ ਪਾਵੇ ਜਿਹੜੇ ਲੱਖਾਂ ਰੁਪਏ ਲੈ ਕੇ ਗਲਤ ਤਰੀਕੇ ਨਾਲ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਹੇ ਹਨ।
ਕਰੀਮਪੁਰੀ ਨੇ ਕਿਹਾ ਕਿ ਕਾਂਗਰਸ, ਭਾਜਪਾ ,ਆਪ ਤੇ ਅਕਾਲੀ ਸਰਕਾਰਾਂ ਵਲੋੰ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਵਸੀਲੇ ਨਾ ਪੈਦਾ ਕਰਨਾ ਅਤੇ ਪੂਰਾ ਮਿਹਨਤਾਨਾ ਨਾ ਮਿਲਣ ਕਰਕੇ ਲੋਕ ਲੱਖਾਂ ਰੁਪਏ ਖਰਚ ਕਰਕੇ ਜੰਗਲਾਂ ਵਿਚੋਂ ਗੁਜ਼ਰ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹਨ| ਜਿਸ ਲਈ ਕੇਂਦਰ ਅਤੇ ਦੇਸ਼ ਦੀਆਂ ਸੂਬਾ ਸਰਕਾਰਾਂ ਨੂੰ ਰੁਜ਼ਗਾਰ ਲਈ ਉਸਾਰੂ ਨੀਤੀਆਂ ਅਖਤਿਆਰ ਕਰਨੀਆਂ ਚਾਹੀਦੀਆਂ ਹਨ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਡਿਪੋਰਟ ਨੌਜਬਾਨਾਂ ਦੇ ਪਰਿਵਾਰਾਂ ਦੇ ਦੁੱਖ ਨੂੰ ਗੰਭੀਰਤਾ ਨਾਲ ਹੱਲ ਕਰੇ।