ਖ਼ਾਲਸਾ ਕਾਲਜ ’ਚ ਰਸਾਇਣਿਕ ਵਿਭਾਗ ਨੇ ਪਾਵਰਪੁਆਇੰਟ ਪੇਸ਼ਕਾਰੀ ਕਰਵਾਈ

ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਰਸਾਇਣਿਕ ਵਿਭਾਗ ਵਲੋਂ ਆਈ.ਆਈ.ਸੀ. ਨਾਲ ਸਾਂਝੇ ਤੌਰ ’ਤੇ ‘ਦਿ ਰੋਲ ਆਫ਼ ਕਮਿਸਟਰੀ ਇਨ ਰੀਨਿਊਵੇਬਲ ਐਨਰਜੀ’ ਵਿਸ਼ੇ ’ਤੇ ਇਕ ਦਿਨਾਂ ਪਾਵਰਪੁਆਇੰਟ ਪੇਸ਼ਕਾਰੀ ਕਰਵਾਈ ਗਈ। ਮੁਕਾਬਲੇ ਵਿਚ ਬੀ.ਐੱਸਸੀ, ਬੀ.ਐਸਸੀ. ਬੀ.ਐੱਡ. ਅਤੇ ਐੱਮ.ਐੱਸਸੀ. ਕਮਿਸਟਰੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

 ਮੁਕਾਬਲੇ ਵਿਚ ਵਿਦਿਆਰਥਣ ਭਾਵਿਆ ਅਤੇ ਹਰਮਨਪ੍ਰੀਤ ਕੌਰ ਬੀ.ਐਸਸੀ. ਬੀ.ਐੱਡ. ਦੂਜਾ ਸਾਲ  ਨੇ ਪਹਿਲਾ ਸਥਾਨ, ਲਵਪ੍ਰੀਤ ਤੇ ਚਰਨਦੀਪ ਐਮ.ਐਸਸੀ. ਕਮਿਸਟਰੀ ਦੂਜਾ ਸਾਲ ਨੇ ਦੂਜਾ ਸਥਾਨ, ਵਿਦਿਆਰਥਣ ਸੀਆ ਤੇ ਪਾਇਲ ਬੀ.ਐੱਸਸੀ. ਬੀ.ਐੱਡ. ਪਹਿਲਾ ਸਾਲ ਨੇ ਤੀਜਾ ਸਥਾਨ ਹਾਸਿਲ ਕੀਤਾ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਮੁਕਾਬਲੇ ਵਿਚ ਅਵੱਲ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। 
ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਭਵਿੱਖ ਵਿਚ ਅੱਗੇ ਵਧਣ ਲਈ ਮੁਕਾਬਲਿਆਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਮੁਕੇਸ਼ ਸ਼ਰਮਾ, ਪ੍ਰੋ. ਨੀਰਜ ਵਿਰਦੀ, ਪ੍ਰੋ. ਬਲਦੀਪ ਕੌਰ, ਪ੍ਰੋ. ਸੰਦੀਪ ਕੌਰ ਆਦਿ ਹਾਜ਼ਰ ਹੋਏ।