ਵਿਦਾਇਗੀ ਪਾਰਟੀ ਦੌਰਾਨ ਓਂਕਾਰ ਸਿੰਘ ਅਤੇ ਵੰਸ਼ਿਕਾ ਬਣੇ ਮਿਸਟਰ ਅਤੇ ਮਿਸ ਡੀ.ਏ.ਵੀ.

ਪਟਿਆਲਾ, 4 ਜਨਵਰੀ- ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਵਿਖੇ 12ਵੀਂ ਜਮਾਤ ਨੂੰ ਭਾਵਪੂਰਤ ਵਿਦਾਇਗੀ ਪਾਰਟੀ ਦਿੱਤੀ ਗਈ। ਸਮਾਗਮ ਸੰਗੀਤ, ਭਾਸ਼ਣਾਂ ਅਤੇ ਦਿਲਕਸ਼ ਪਲਾਂ ਨਾਲ ਭਰਿਆ ਇੱਕ ਜੀਵੰਤ ਜਸ਼ਨ ਹੋ ਨਿਬੜਿਆ। ਵਿਦਿਆਰਥੀਆਂ ਨੇ ਮਜ਼ੇਦਾਰ ਗਤੀਵਿਧੀਆਂ ਦੀ ਲੜੀ ਪੇਸ਼ ਕੀਤੀ।

 ਸ਼ੁਰੂਆਤ ਮੁੱਖ ਮਹਿਮਾਨ ਪ੍ਰਿੰਸੀਪਲ ਵਿਵੇਕ ਤਿਵਾਰੀ ਅਤੇ ਗੈਸਟ ਆਫ ਆਨਰ ਅਨੂ ਤਿਵਾਰੀ ਦੇ ਰਸਮੀ ਸਵਾਗਤ ਨਾਲ ਹੋਈ। ਆਗਾਜ਼ ਉਭਰਦੇ ਗਾਇਕਾਂ ਦੁਆਰਾ ਪੇਸ਼ ਕੀਤੇ ਗਏ ਸੁਰੀਲੇ ਮੈਡਲੇ ਨਾਲ ਹੋਇਆ ਅਤੇ ਇਸ ਤੋਂ ਬਾਅਦ ਬਹੁਤ ਸਾਰੇ ਮਜ਼ੇਦਾਰ ਗੀਤਾਂ 'ਤੇ ਸ਼ਾਨਦਾਰ ਕੋਰੀਓਗ੍ਰਾਫੀ ਕੀਤੀ ਗਈ। ਰੈਂਪ ਵਾਕ ਮਗਰੋਂ ਓਂਕਾਰ ਸਿੰਘ ਅਤੇ ਵੰਸ਼ਿਕਾ  ਨੂੰ ਕਰਮਵਾਰ ਮਿਸਟਰ ਡੀ.ਏ.ਵੀ. ਅਤੇ ਮਿਸ ਡੀ.ਏ. ਵੀ. ਐਲਾਨਿਆ ਗਿਆ। 
ਦਕਸ਼ਦੀਪ ਸਿੰਘ ਅਤੇ ਹਰੀਤੀ ਪਹਿਲੇ ਰਨਰ ਅਪ ਰਹੇ । ਦਿਵੇਸ਼ਵਰ ਸਿੰਘ ਅਤੇ ਪਰੀਮੀਤਾ ਨੂੰ ਦੂਜੇ ਰਨਰ ਅਪ ਐਲਾਨਿਆ ਗਿਆ। ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਆਪਣੇ ਸੰਬੋਧਨ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। 
ਉਨ੍ਹਾਂ ਵਿਦਾਇਗੀ ਪਾਰਟੀ ਦੇ ਆਯੋਜਨ ਕਰਨ ਲਈ ਪੰਕਜ ਸ਼ਰਮਾ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਵਿਭਾਗ ਦੀ ਵੀ ਪ੍ਰਸ਼ੰਸਾ ਕੀਤੀ।