ਸਾਬਕਾ ਸਰਪੰਚ ਹਰਮਾ ਬੀਤ ਨੇ ਪੰਚਾਇਤ ਸਕੱਤਰ ’ਤੇ ਨਵੀਂ ਪੰਚਾਇਤ ਨੂੰ ਚਾਰਜ ਨਾ ਦੇਣ ਦਾ ਲਗਾਏ ਦੋਸ਼
ਗੜ੍ਹਸ਼ੰਕਰ 03 ਫਰਵਰੀ- ਪਿੰਡ ਹਰਮਾ ਬੀਤ ਦੇ ਸਾਬਕਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੀਰ ਸਿੰਘ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਦੋਸ਼ ਤਾਂ ਦਿੱਤੇ ਜਾ ਰਹੇ ਹਨ ਪਰ ਪੰਚਾਇਤਾਂ ਹਨ ਸੈਕਟਰੀ ਸਾਡੇ ਪਿੰਡ ਦੀ ਪੰਚਾਇਤ ਨੂੰ ਚਾਰਜ ਦੇਣ ਤੋਂ ਝਿਜਕ ਰਿਹਾ ਹੈ।

ਵੀਰ ਸਿੰਘ ਨੇ ਦੱਸਿਆ ਕਿ ਬਲਾਕ ਗੜ੍ਹਸ਼ੰਕਰ ਦੇ ਬੀ.ਡੀ.ਪੀ.ਓ ਦਫ਼ਤਰ ਗੜ੍ਹਸ਼ੰਕਰ 'ਚ ਤਾਇਨਾਤ ਸੈਕਟਰੀ ਜੋ ਕਿ ਪਿੰਡ ਹਰਮਾ ਦਾ ਕੰਮ ਵੀ ਦੇਖ ਰਹੇ ਹਨ, ਮੈਂ ਉਨ੍ਹਾਂ ਨੂੰ ਪਿੰਡ ਦੀ ਨਵੀਂ ਪੰਚਾਇਤ ਦਾ ਚਾਰਜ ਦੇਣ ਲਈ ਫੋਨ ਕੀਤਾ ਸੀ ਪਰ ਪੰਚਾਇਤ ਸਕੱਤਰ ਸਾਹਿਬ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ । ਸਾਰੇ ਪਿੰਡ ਵਾਸੀਆਂ ਨੂੰ ਇੱਕ ਇਕੱਠ ਵਿੱਚ ਚਾਰਜ ਦੇਣ ਲਈ ਉਹ ਅਜਿਹਾ ਕਿਉਂ ਕਰ ਰਿਹਾ ਹੈ । ਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਹਫ਼ਤੇ ਸੈਕਟਰੀ ਨੇ ਨਵੇਂ ਚੁਣੇ ਸਰਪੰਚ ਦੇ ਘਰ ਜਾ ਕੇ ਚਾਰਜ ਦੇਣ ਦੀ ਕੋਸ਼ਿਸ਼ ਕੀਤੀ| ਪਰ ਪੰਚਾਇਤ ਮੈਬਰਾਂ ਨੇ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸਾਰੇ ਪਿੰਡ ਵਾਸੀਆਂ ਦੇ ਇਕੱਠ ਵਿੱਚ ਚਾਰਜ ਸੰਭਾਲ ਲਵਾਂਗੇ।
ਵੀਰ ਸਿੰਘ ਰਾਣਾ ਨੇ ਕਿਹਾ ਕਿ ਮੇਰੇ ਕਹਿਣ ਦੇ ਬਾਵਜੂਦ ਕਿ ਮੈਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਾਂ, ਸੈਕਟਰੀ ਸਾਹਿਬ ਲੋਕਾਂ ਨੂੰ ਚਾਰਜ ਨਹੀਂ ਦੇ ਰਹੇ, ਉਨਾਂ ਦੱਸਿਆ ਕਿ ਪੰਚਾਇਤ ਸਕੱਤਰ ਵੱਲੋਂ ਚਾਰਜ ਆਮ ਇਜਲਾਸ ਵਿੱਚ ਪਿੰਡ ਦੇ ਇਕੱਠ ਵਿੱਚ ਨਾ ਦੇਣ ਤੇ ਲੱਗ ਰਿਹਾ ਹੈ ਕਿ ਦਾਲ ਵਿਚ ਕੁਝ ਕਾਲਾ ਹੈ ਜਾ ਫਿਰ ਦਾਲ ਹੀ ਸਾਰੀ ਕਾਲੀ ਹੈ। ਵੀਰ ਸਿੰਘ ਰਾਣਾ ਨੇ ਪੰਜਾਬ ਸਰਕਾਰ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਤੋਂ ਮੰਗ ਕੀਤੀ ਹੈ ਕਿ ਸਾਡੀ ਪੰਚਾਇਤ ਨੂੰ ਜਲਦੀ ਚਾਰਜ ਦਿੱਤਾ ਜਾਵੇ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ।