ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਗੜ੍ਹਸ਼ੰਕਰ 'ਚ ਟਰੈਕਟਰ ਮਾਰਚ ਕੀਤਾ ਗਿਆ

ਗੜ੍ਹਸ਼ੰਕਰ 27 ਜਨਵਰੀ- ਕਿਸਾਨੀ ਅੰਦੋਲਨ ਦੀਆਂ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਸੱਦੇ ਤੇ ਅੱਜ ਗੜ੍ਹਸ਼ੰਕਰ ਵਿਖੇ ਕੁਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਬੀਬੀ ਸੁਭਾਸ਼ ਮੱਟੂ, ਮਹਿੰਦਰ ਕੁਮਾਰ ਵੱਡੋਆਣ, ਕਿਰਤੀ ਕਿਸਾਨ ਯੂਨੀਅਨ ਦੇ ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਚਾਹਲ ਅਤੇ ਜਮਹੂਰੀ ਕਿਸਾਨ ਸਭਾ ਦੇ ਕੁਲਭੂਸ਼ਨ ਕੁਮਾਰ ਤੇ ਰਾਮਜੀ ਦਾਸ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੀਤਾ ਗਿਆ।

ਇਸ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਅਪਣੇ ਟਰੈਕਟਰਾਂ ਸਮੇਤ ਪਹੁੰਚ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ਼ ਦਾ ਪ੍ਰਗਟਾਵਾ ਕੀਤਾ। ਇਹ ਟਰੈਕਟਰ ਮਾਰਚ  ਬਾਬਾ ਗੁਰਦਿੱਤ ਸਿੰਘ ਪਾਰਕ ਗੜ੍ਹਸ਼ੰਕਰ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ ਸੈਲਾ ਖੁਰਦ ਵਿਖੇ ਸਮਾਪਤ ਹੋਇਆ। ਇਸ ਮੌਕੇ ਦਾਣਾ ਮੰਡੀ ਸੈਲਾ ਖੁਰਦ ਵਿਖੇ ਕਿਸਾਨਾਂ-ਮਜਦੂਰਾਂ ਵਲੋਂ ਰੋਹ ਭਰੀ ਰੈਲੀ ਕੀਤੀ ਗਈ। 
ਇਸ ਮੌਕੇ ਉਕਤ ਆਗੂਆਂ ਨੇ ਬੋਲਦਿਆਂ ਕਿਹਾ ਕਿ ਨਵੀਂ ਖੇਤੀ ਵਪਾਰ ਨੀਤੀ ਰੱਦ ਕਰਨ, ਐਮ.ਐਸ.ਪੀ ਨੂੰ ਕਾਨੂੰਨੀ ਗਰੰਟੀ ਦੇਣ, ਕਿਸਾਨਾਂ-ਮਜਦੂਰਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਬਿਜਲੀ ਦੇ ਸਮਾਰਟ ਮੀਟਰ ਯੋਜਨਾ ਨੂੰ ਰੱਦ ਕਰਨ ਸਮੇਤ ਕੁੱਲ 12  ਮੰਗਾਂ ਨੂੰ ਲੈਕੇ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਮਜੀਤ ਸਿੰਘ ਸਰਪੰਚ, ਇਕਬਾਲ ਸਿੰਘ, ਹਰਭਜਨ ਸਿੰਘ ਅਟਵਾਲ, ਗੋਪਾਲ ਸਿੰਘ ਥਾਂਦੀ, ਕਸ਼ਮੀਰ ਸਿੰਘ ਭੱਜਲ, ਜੁਝਾਰ ਸਿੰਘ ਮੱਟੂ, ਗੁਰਮੀਤ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ ਪ੍ਰੇਮੀ, ਪਰਮਜੀਤ ਸਿੰਘ, ਮਹਿੰਦਰ ਸਿੰਘ ਮੱਟੂ, ਧਨੀ ਰਾਮ, ਬਲਵੰਤ ਰਾਏ, ਸ਼ੇਰ ਜੰਗ ਬਹਾਦਰ ਸਿੰਘ, ਨਰਿੰਦਰ ਸਿੰਘ ਢਿੱਲੋਂ, ਗਿੰਦਰ ਸਿੰਘ ਹੁਨਰ, ਸਰਵਜੀਤ ਸਿੰਘ ਗਿੱਲ, ਅਤੇ ਸ਼ਮਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।