ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਮੌੜ ਮੰਡੀ 26 ਜਨਵਰੀ- ਅੱਜ ਸਥਾਨਕ ਸ਼ਹਿਰ ਮੌੜ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ 76 ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮਾਨਯੋਗ ਸੁਖਰਾਜ ਸਿੰਘ ਢਿੱਲੋਂ ਐੱਸ ਡੀ ਐਮ ਮੌੜ ਵੱਲੋਂ ਅਦਾ ਕੀਤੀ ਗਈ।

ਮੌੜ ਮੰਡੀ 26 ਜਨਵਰੀ- ਅੱਜ ਸਥਾਨਕ ਸ਼ਹਿਰ ਮੌੜ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ 76 ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮਾਨਯੋਗ ਸੁਖਰਾਜ ਸਿੰਘ ਢਿੱਲੋਂ ਐੱਸ ਡੀ ਐਮ ਮੌੜ ਵੱਲੋਂ ਅਦਾ ਕੀਤੀ ਗਈ। 
ਇਸ ਮੌਕੇ ਐਸ ਡੀ ਐਮ ਮੌੜ ਸੁਖਰਾਜ ਸਿੰਘ ਵੱਲੋਂ ਹਾਜ਼ਰ ਲੋਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਰਨਵੀਰ ਸਿੰਘ ਢਿੱਲੋਂ ਨਾਇਬ ਤਹਿਸੀਲਦਾਰ ਮੌੜ, ਕੁਲਦੀਪ ਸਿੰਘ D.S.P ਮੌੜ, ਇੰਸਪੈਕਟਰ ਮਨਜੀਤ ਸਿੰਘ ਥਾਣਾ ਮੌੜ, ਜਗਤਾਰ ਸਿੰਘ ਯਾਦਵ B.D.P.O ਮੌੜ, ਕਰਨੈਲ ਸਿੰਘ ਠੇਕੇਦਾਰ ਨਗਰ ਕੌਂਸਲ ਮੌੜ, ਭਲਵਿੰਦਰ ਸਿੰਘ ਪੰਚ ਸੁਖਪ੍ਰੀਤ ਗਿਰ P.A ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।