ਸੜਕ ਸੁਰੱਖਿਆ ਲਈ ਪੈਦਲ ਰੈਲੀ ਅਤੇ ਮਨੁੱਖੀ ਜ਼ੰਜੀਰ ਬਣਾ ਕੀਤੀ ਜਾਗਰੂਕਤਾ।
ਨਵਾਂਸ਼ਹਿਰ- ਸਥਾਨਕ “ਰੋਡ jiਸੇਫਟੀ ਅਵੇਅਰਨੈਸ ਸੋਸਾਇਟੀ” ਵੱਲੋਂ ਸੜਕ ਸੁਰੱਖਿਆ ਵਰੇ ਪੈਦਲ ਜਾਗਰੂਕਤਾ ਰੈਲੀ ਨੂੰ ਸ੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਪ੍ਰਿੰਸੀਪਲ ਬੀ ਐਲ ਐਮ ਗਰਲਜ਼ ਕਾਲਜ਼ ਤੇ ਡਾ.ਅਜੇ ਬੱਗਾ ਵਲੋਂ ਬੀ ਡੀ ਸੀ ਬਲੱਡ ਸੈਂਟਰ ਸਾਹਮਣਿਓਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਐਨ ਐਸ ਐਸ ਯੂਨਿਟ ਦੇ ਵਲੰਟੀਅਰਜ਼ ਨੇ ਜਾਗਰੂਕਤਾ ਸੁਨੇਹਿਆਂ ਵਾਲ੍ਹੀਆਂ ਤਖ਼ਤੀਆਂ, ਛੱਤਰੀਆਂ, ਬੈਨਰ ਤੇ ਵਿਸ਼ੇਸ਼ ਰੇਡੀਅਮ ਜੈਕਟਾਂ ਪਹਿਨੀਆਂ ਹੋਈਆਂ ਸਨ।

ਰੈਲੀ ਵਲੰਟੀਅਰਜ਼ ਵਲੋਂ ਸੜਕ ਸੁਰੱਖਿਆ ਨਿਯਮਾਂ ਦੀ ਟ੍ਰੇਨਿੰਗ, ਚਾਰ ਪਹੀਆ ਵਾਹਨਾਂ ਵਿੱਚ ਸੀਟ ਬੈਲਟਾਂ ਦੀ ਵਰਤੋਂ, ਦੋ-ਪਹੀਆ ਵਾਹਨਾਂ ਨੂੰ ਚਲਾਉਣ ਲੱਗਿਆਂ ਹੈਲਮਿਟ ਦੀ ਵਰਤੋਂ, ਸੜਕਾਂ ਤੇ ਵਾਹਨ ਤੋਂ ਵਾਹਨ ਦਾ ਫਾਸਲਾ ਨਿਯਮਾਂ ਦਾ ਧਿਆਨ, ਸਮੇਂ ਸਿਰ ਇੰਡੀਕੇਟਰ, ਅੱਗੇ ਪਿੱਛੇ ਦੀਆਂ ਲਾਈਟਾਂ ਦੇ ਠੀਕ ਹੋਣ ਦੀ ਪ੍ਰਤੀਬੱਧਤਾ ਵਾਰੇ ਸੰਦੇਸ਼ ਲਾਏ ਜਾ ਰਹੇ ਸਨ।
ਇਸ ਮੌਕੇ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲੀਆ, ਮੈਡਮ ਹਰਦੀਪ ਕੌਰ ਐਨ ਐਸ ਐਸ ਇੰਚਾਰਜ, ਡਾ. ਰੂਬੀ ਬਾਲਾ,ਮੈਡਮ ਗੁਰਭਿੰਦਰ, ਕੌਰ,ਸ੍ਰੀ ਓਂਕਾਰ ਸਿੰਘ, ਪ੍ਰੋ.ਨਿਵੇਦਤਾ, ਡਾ.ਗੌਰੀ, ਅਜੇ ਕੁਮਾਰ,ਡਾ.ਅਰੁਨਾ ਪਾਠਕ, ਜੀ ਐਸ ਤੂਰ, ਹਰਪ੍ਰਭਮਹਿਲ ਸਿੰਘ, ਜੇ ਐਸ ਗਿੱਦਾ, ਨਰਿੰਦਰਪਾਲ ਤੂਰ, ਦਿਲਬਾਗ ਸਿੰਘ, ਮਹਿੰਦਰ ਸਿੰਘ ਦੁਆਬਾ, ਦੇਸ ਰਾਜ ਬਾਲੀ, ਵਾਸਦੇਵ ਪ੍ਰਦੇਸੀ, ਸੁਰਿੰਦਰ ਚਾਂਦ ਡੀ ਐਸ ਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਵੀਨ ਕੁਮਾਰ, ਕੁਲਦੀਪ ਸਿੰਘ, ਸੁਭਾਸ਼ ਚੰਦਰ, ਦਿਲਾਵਰ ਸਿੰਘ, ਸੁਨੀਲ ਦੱਤ, ਰੌਸ਼ਨ ਲਾਲ, ਰਾਮ ਲੁਭਾਇਆ, ਗੋਬਿੰਦ ਅਧਿਕਾਰੀ ਤੇ ਵਿਕਰਮ ਕੁਮਾਰ ਨਹਿਰੂ ਯੁਵਾ ਕੇਂਦਰ ਹਾਜ਼ਰ ਸਨ।
ਟ੍ਰੇਨਿੰਗ ਪਾਰਕ” ਵਿਖੇ ਵਲੰਟੀਅਰਜ਼ ਦਾ ਸਵਾਗਤ ਜੀ.ਐਸ.ਤੂਰ, ਜੇ ਐਸ ਗਿੱਦਾ, ਨਰਿੰਦਰਪਾਲ ਤੂਰ, ਸੁਰਿੰਦਰ ਕੌਰ ਤੂਰ, ਦਿਲਬਾਗ ਸਿੰਘ ਰਿਟ.ਡੀ.ਈ.ਓ, ਨਹਿਰੂ ਯੁਵਾ ਕੇਂਦਰ ਤੋਂ ਗੋਬਿੰਦ ਅਧਿਕਾਰੀ ਐਮ ਟੀ ਐਸ ਤੇ ਵਲੰਟੀਅਰ ਵਿਕਰਮ ਕੁਮਾਰ ਨੇ ਕੀਤਾ। ਇਸ ਮੌਕੇ ਜਾਗਰੂਕਤਾ ਸੰਦੇਸ਼ ਤੇ ਸਲੋਗਨ ਸਾਂਝੇ ਕਰਨ ਵਾਲ੍ਹਿਆਂ ਵਿੱਚ ਜੀ.ਐਸ.ਤੂਰ, ਜੇ ਐਸ ਗਿੱਦਾ,ਦਿਲਬਾਗ ਸਿੰਘ,ਸੁਰਿੰਦਰ ਕੌਰ ਤੂਰ, ਨਰਿੰਦਰਪਾਲ ਤੇ ਗੁਰਦੇਵ ਸਿੰਘ ਸਹੋਤਾ ਸ਼ਾਮਲ ਸਨ। ਮੌਕੇ ਤੇ ਸੜਕ ਸੁਰੱਖਿਆ ਵਾਰੇ ਵਿਦਿਆਰਥੀਆਂ ਨੂੰ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ ।