ਸੰਗੀਤਕਾਰ ਐਮਕੇਵੀ ਬੀਟ ਦਾ ਹੋਇਆ ਵਿਸ਼ੇਸ਼ ਸਨਮਾਨ।

ਨਵਾਂਸ਼ਹਿਰ- ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਭੁੱਚਰਾਂ ਮਹੱਲਾ ਨਵਾਂਸ਼ਹਿਰ ਦੇ ਸਲਾਨਾ 60ਵੇਂ ਵਿਸ਼ਾਲ ਭੰਡਾਰੇ ਅਤੇ ਬਾਬਾ ਜੀ ਦੀ ਚੌਂਕੀ ਮੌਕੇ ਇਲਾਕੇ ਦੇ ਪ੍ਰਸਿੱਧ ਨੌਜਵਾਨ ਸੰਗੀਤਕਾਰ ਐਮਕੇਵੀ ਬੀਟ ਨਵਾਂਸ਼ਹਿਰ ਨੂੰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।

 ਇਸ ਮੌਕੇ ਜਾਣਕਾਰੀ ਮੰਦਰ ਦੇ ਮੁੱਖ ਸੇਵਾਦਾਰ ਧਰੁਵ ਕੁਮਾਰ ਪ੍ਰੇਮੀ ਹੋਰਾਂ ਨੇ ਦੱਸਿਆ ਕਿ ਸੰਗੀਤਕਾਰ ਐਮਕੇਵੀ ਬੀਟ ਵੱਲੋਂ ਜਿੱਥੇ ਵੱਖ-ਵੱਖ ਗਾਇਕ ਕਲਾਕਾਰਾਂ ਵੱਲੋਂ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਗਾਈਆਂ ਹਨ ਉਹਨਾਂ ਨੂੰ ਮਨਮੋਹਕ ਸੰਗੀਤ ਨਾਲ ਐਮਕੇਵੀ ਬੀਟ ਵੱਲੋਂ ਸ਼ਿੰਗਾਰਿਆ ਗਿਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਅਨੇਕਾਂ ਪੰਜਾਬੀ ਦੇ ਪ੍ਰਸਿੱਧ ਗਾਇਕ ਕਲਾਕਾਰਾਂ ਦੀ ਸੁਰੀਲੀ ਆਵਾਜ਼ ਨੂੰ ਵੀ ਸੰਗੀਤਕ ਤਿਰੰਗਾ ਰਾਹੀਂ ਚਾਰ ਚੰਨ ਲਾਏ ਹਨ।
 ਉਹਨਾਂ ਦੀ ਮਿਹਨਤ ਅਤੇ ਸੰਗੀਤ ਪ੍ਰਤੀ ਲਗਨ ਨੂੰ ਦੇਖਦੇ ਹੋਏ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਭੁੱਚਰਾਂ ਮਹੱਲਾ ਨਵਾਂਸ਼ਹਿਰ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸੰਗੀਤਕਾਰ ਐਮਕੇਵੀ ਬੀਟ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ ਮਾਨ ਸਨਮਾਨ ਉਸਦੀ ਮਿਹਨਤ ਅਤੇ ਜਿੰਦਗੀ ਦੀ ਕਮਾਈ ਹੈ ਉਹਨਾਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਭੁੱਚਰਾਂ ਮਹੱਲਾ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੇ ਹਮੇਸ਼ਾ ਰਿਣੀ ਰਹਿਣਗੇ।