ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਅਵਤਾਰ ਗੋਂਦਰਾ ਨਾਲ ਗੱਲ ਕੀਤੀ ਅਤੇ ਅਨੁਵਾਦ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਚੰਡੀਗੜ੍ਹ, 16 ਜਨਵਰੀ, 2025- ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਉੱਘੇ ਸੰਪਾਦਕ, ਲੇਖਕ ਤੇ ਅਨੁਵਾਦਕ ਆਵਤਾਰ ਗੋਂਦਾਰਾ ਜੀ ਨਾਲ ਮਿਲਣੀ ਰੱਖੀ ਗਈ, ਜਿਸਦਾ ਆਯੋਜਨ ਮੋਹਨ ਸਿੰਘ ਦੀਵਾਨਾ ਹਾਲ ਵਿੱਚ ਕੀਤਾ ਗਿਆ। ਮੁੱਖ ਵਕਤਾ ਨੇ ਆਪਣੀ ਅਨੁਵਾਦਿਤ ਪੁਸਤਕ "ਮਹੌਲ, ਮਨ ਤੇ ਸਾਹਿਤ" ਅਤੇ ਇਸਦੇ ਮੂਲ ਲੇਖਕ ਡਾ. ਤ੍ਰਿਲੋਕ ਚੰਦ ਤੁਲਸੀ ਬਾਰੇ ਗੱਲਾਂ ਕੀਤੀਆਂ।

ਆਪਣੇ ਵਿਖਿਆਨ ਰਾਹੀਂ ਅਵਤਾਰ ਗੋਂਦਾਰਾ ਜੀ ਨੇ ਅਨੁਵਾਦ ਪ੍ਰਕਿਰਿਆ ਦੀਆਂ ਪੇਚੀਦਗੀਆਂ ਬਾਰੇ ਚਾਨਣਾ ਪਾਇਆ। ਅਵਤਾਰ ਜੀ ਨੇ ਇਕ ਹੋਰ ਅਨੁਵਾਦਿਤ ਪੁਸਤਕ "ਤੋ ਮੈਨੇ ਦੇਖਾ" ਅਤੇ ਨਵੇਂ ਸੰਪਾਦਿਤ ਕੀਤੇ ਰਸਾਲੇ "ਪੰਜਾਬੀਅਤ" ਬਾਰੇ ਵੀ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਦੇ ਸਵਾਲਾਂ ਦੇ ਸਨਮੁਖ ਹੁੰਦਿਆਂ ਉਹਨਾਂ ਪੰਜਾਬੀ ਲੋਕਾਈ ਦੇ ਆਪਣੇ-ਆਪ ਦੀ ਚੇਤਨਤਾ ਬਾਰੇ ਫ਼ਿਕਰ ਵੀ ਜ਼ਾਹਰ ਕੀਤਾ।
ਅਖੀਰ ਵਿਚ ਵਿਭਾਗ ਮੁਖੀ ਡਾ. ਯੋਗਰਾਜ ਨੇ ਵਕਤਾ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਦੀ ਵਚਨਬੱਧਤਾ ਦਰਸਾਈ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਵਿੱਚੋਂ ਡਾ. ਪਰਮਜੀਤ ਕੌਰ ਸਿੱਧੂ, ਡਾ. ਸੁਖਜੀਤ ਕੌਰਸਿੱਧੂ, ਸ੍ਰੀ ਰਵੀ ਕੁਮਾਰ ਅਤੇ ਖੋਜਾਰਥੀ ਹਾਜ਼ਰ ਰਹੇ।