
‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਸਾਲ 2024-25, ਬਲਾਕ ਪੱਧਰੀ ਟੂਰਨਾਮੈਂਟ ਦੀਆਂ ਤਿਆਰੀਆ ਮੁਕੰਮਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਗਸਤ:- ਜ਼ਿਲ੍ਹੇ 'ਚ 4 ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3’ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ 04 ਬਲਾਕਾਂ 'ਚ ਇਹ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ 'ਚ ਹਿਸਾ ਲੈਣ ਲਈ ਖਿਡਾਰੀਆਂ 'ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲੇ ਕਰਵਾਉਣ ਲਈ ਜ਼ਿਲ੍ਹਾ ਐਸ ਏ ਐਸ ਨਗਰ ਟੀਮ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਗਸਤ:- ਜ਼ਿਲ੍ਹੇ 'ਚ 4 ਸਤੰਬਰ ਤੋਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3’ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ 04 ਬਲਾਕਾਂ 'ਚ ਇਹ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ 'ਚ ਹਿਸਾ ਲੈਣ ਲਈ ਖਿਡਾਰੀਆਂ 'ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲੇ ਕਰਵਾਉਣ ਲਈ ਜ਼ਿਲ੍ਹਾ ਐਸ ਏ ਐਸ ਨਗਰ ਟੀਮ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇੱਥੇ ਬਲਾਕ ਪੱਧਰ ‘ਤੇ ਐਥਲੈਟਿਕਸ, ਫੁੱਟਬਾਲ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਖੋ-ਖੋ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ੍ਹੇ ਅੰਦਰ 04 ਬਲਾਕ ਖਰੜ, ਮੋਹਾਲੀ, ਡੇਰਾਬੱਸੀ ਅਤੇ ਮਾਜਰੀ ਵੱਖ-ਵੱਖ ਖੇਡ ਸਥਾਨਾਂ ‘ਤੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਬਲਾਕ ਡੇਰਾਬੱਸੀ ਮਿਤੀ 02-09-2024 ਤੋਂ 04-09-2024 ਤਕ ਸਰਕਾਰੀ ਕਾਲਜ ਡੇਰਾਬੱਸੀ ਅਤੇ ਲਾਲੜੂ ਸਟੇਡੀਅਮ ਵਿਖੇ ਜਿਸ ਦੇ ਨੋਡਲ ਅਫਸਰ ਸ੍ਰੀ ਜੋਨੀ ਭਾਟੀਆ, ਤੈਰਾਕੀ ਕੋਚ ਸੰਪਰਕ ਨੰਬਰ (9803060214), ਹਨ, ਬਲਾਕ ਖਰੜ ਵਿਖੇ ਮਿਤੀ 02-09-2024 ਤੋਂ 04-09-2024 ਤਕ ਸਹੀਦ ਕਾਂਸ਼ੀ ਰਾਮ ਕਾਲਜ ਆਫ ਫਿਜੀਕਲ ਐਜੁਕੇਸ਼ਨ, ਭਾਗੋ ਮਾਜਰਾ ਖਰੜ ਅਤੇ ਐਮ.ਸੀ. ਸਟੇਡੀਅਮ ਖਰੜ ਵਿਖੇ, ਜਿਸ ਦੇ ਨੋਡਲ ਅਫਸਰ ਸ੍ਰੀ ਜਤਿੰਦਰ ਵਰਮਾ, ਬਾਸਕਿਟਬਾਲ ਕੋਚ (9855551050) ਹਨ, ਬਲਾਕ ਮਾਜਰੀ ਮਿਤੀ 05-09-2024 ਤੋਂ 07-09-2024 ਤਕ ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ ਵਿਖੇ, ਜਿਸ ਦੇ ਨੋਡਲ ਅਫਸਰ ਸ੍ਰੀ ਗੁਰਜੀਤ ਸਿੰਘ, ਫੁਟਬਾਲ ਕੋਚ (9914083034) ਹਨ, ਬਲਾਕ ਮੋਹਾਲੀ ਵਿਖੇ ਮਿਤੀ 05-09-2024 ਤੋਂ 07-09-2024 ਤਕ ਖੇਡ ਸਟੇਡੀਅਮ ਸੈਕਟਰ 78 ਮੋਹਾਲੀ ਵਿਖੇ, ਜਿਸ ਦੇ ਨੋਡਲ ਅਫਸਰ ਸ੍ਰੀ ਸੁਰਜੀਤ ਸਿੰਘ, ਫੁਟਬਾਲ ਕੋਚ (9216159599) ਹਨ, ਹੋਣਗੇ। ਇਹਨਾਂ ਗੇਮਾਂ ਦੀ ਆਨਲਾਇਨ ਰਜਿਸਟੇਸਨ ਲਿੰਕ https://eservices.punjab.gov.in ਤੇ ਸ਼ੁਰੂ ਕੀਤੀ ਗਈ ਹੈ ਤਾਂ ਜੋ ਵੱਧ ਵੱਧ ਖਿਡਾਰੀ-ਖਿਡਾਰਨਾਂ ਇਹਨਾਂ ਗੇਮਾਂ ਵਿੱਚ ਭਾਗ ਲੈ ਸਕਣ ।
