ਲੋਕ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਦੀ ਮੀਟਿਗ ਹੋਈ

ਗੜ੍ਹਸ਼ੰਕਰ- ਅੱਜ ਲੋਕ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਦੀ ਮੀਟਿੰਗ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਪਿੰਡ ਮਹਿੰਦਵਾਣੀ ਵਿੱਚ ਹੋਈ।ਇਸ ਮੀਟਿੰਗ ਵਿੱਚ ਹਿਮਾਚਲ ਪ੍ਰਦੇਸ਼ ਦੇ ਲੱਗੇ ਉਦਯੋਗਾਂ ਤੇ ਕਰੇਸ਼ਰਾਂ ਦੇ ਪ੍ਰਦੂਸ਼ਣਾਂ ਵਾਰੇ ਵਿਚਾਰ ਚਰਚਾ ਕੀਤੀ ਗਈ।ਇਲਕੇ ਵਿੱਚ ਚੱਲ ਰਹੀ ਨਜਾਇਜ਼ ਮਾਇਨਿੰਗ ਦਾ ਵੀ ਗੰਭੀਰ ਨੋਟਿਸ ਲਿਆ।

ਸਾਰੇ ਹਾਜ਼ਰੀਨ ਮੈਂਬਰਾਂ ਨੇ ਇਕਸੁਰਤਾ ਵਿੱਚ ਇਹ ਮਤਾ ਪੇਸ਼ ਕੀਤਾ ਕਿ ਇਸ ਹਵਾ, ਪਾਣੀ, ਧਰਤ ਅਤੇ ਆਵਾਜ਼ ਪ੍ਰਦੂਸ਼ਣ ਨੂੰ ਬੰਦ ਕਰਵਾਉਣ ਲਈ ਸਾਨੂੰ ਹਰ ਸੰਭਵ ਲੜ੍ਹਾਈ ਅਤੇ ਲੰਬੇ ਸੰਘਰਸ਼ ਉਲੀਕਣੇ ਚਾਹੀਦੇ ਹਨ। ਜਿਸ ਨੂੰ ਲੜਨ ਤੋਂ ਪਹਿਲਾਂ ਪਿੰਡ ਅਤੇ ਇਲਕੇ ਦੇ ਲੋਕਾਂ ਨੂੰ ਮੁੜ ਤੋਂ ਜਾਗਰੂਕ ਕਰਨ ਲਈ ਅਭਿਆਨ ਚਲਾ ਕਿ ਪੂਰੀ ਤਿਆਰੀ ਨਾਲ ਸੰਘਰਸ਼ ਉਲੀਕਿਆ ਜਾਵੇਗਾ। ਸਾਡੀ ਸੰਘਰਸ਼ ਕਮੇਟੀ ਨਾਲ 2022-23 ਵਿੱਚ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੇ ਆਪਣੇ ਕੀਤੇ ਵਾਅਦਿਆਂ ਤੇ ਪੂਰਨ ਤੌਰ ਸਟੈਂਡ ਨਾ ਲੈਣਾ ਤੇ ਭੱਜਣਾ ਸਾਡੇ ਪੀੜਤ ਲੋਕਾਂ ਦੀ ਸਾਰ ਨਾ ਲੈਣਾ ਅਤਿ ਮੰਦਭਾਗਾ ਹੈ।
ਇਸ ਸੰਘਰਸ਼ ਲਈ ਜਲਦ ਲੋਕਾਂ ਨੂੰ ਲਾਮਬੰਦ ਕੀਤਾ ਜਾਏਗਾ। ਇਸ ਮੀਟਿੰਗ ਵਿੱਚ ਪ੍ਰਧਾਨ ਅਸ਼ੋਕ ਸ਼ਰਮਾ ਜੀ ਤੇ ਮੈਂਬਰ ਰੋਸ਼ਨ ਸਿੰਘ ਰਾਣਾ, ਲੰਬੜਦਾਰ ਦਰਸ਼ਨ ਕੁਮਾਰ, ਸਰਪੰਚ ਨਰੇਸ਼ ਸਿੰਘ, ਚੌਧਰੀ ਹਰਬੰਸ ਲਾਲ, ਗੁਰਚੈਨ ਸਿੰਘ ਫੋਜੀ, ਰਣਜੀਤ ਸਿੰਘ ਭੂਬਲਾ, ਮੋਹਣ ਲਾਲ ਧੀਮਾਨ, ਬਲਜੀਤ ਸਿੰਘ, ਸ਼ਾਮ ਲਾਲ, ਪ੍ਰਿੰਸੀਪਲ ਤਰਲੋਚਨ ਚੇਚੀ ਡੰਗੋਰੀ, ਸਾਥੀ ਗਰੀਬਦਾਸ ਬੀਟਨ, ਟਿੱਬਿਆਂ, ਗੁਰਪਾਲ ਸਿੰਘ, ਸਾਥੀ ਕੁਲਭੂਸ਼ਨ ਕੁਮਾਰ  ਅਤੇ ਦਵਿੰਦਰ ਰਾਣਾ ਮਹਿੰਦਵਾਣੀ ਹਾਜ਼ਿਰ ਸਨ।