ਪਟਿਆਲਾ 'ਚ 'ਪੰਜਾਬ ਬੰਦ' ਨੂੰ ਭਰਵਾਂ ਹੁੰਗਾਰਾ, ਬਜ਼ਾਰ ਰਹੇ ਪੂਰੀ ਤਰ੍ਹਾਂ ਬੰਦ

ਪਟਿਆਲਾ, 30 ਦਸੰਬਰ- ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ "ਪੰਜਾਬ ਬੰਦ" ਦੇ ਸੱਦੇ ਨੂੰ ਪਟਿਆਲਾ ਸ਼ਹਿਰ ਤੇ ਪੂਰੇ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸਵੇਰ ਤੋਂ ਹੀ ਕਿਸਾਨ ਯੂਨੀਅਨ ਦੇ ਮੈਂਬਰ ਧੜਿਆਂ ਵਿੱਚ ਆ ਕੇ ਖੁੱਲ੍ਹੀਆਂ ਦੁਕਾਨਾਂ, ਬਜ਼ਾਰਾਂ ਅਤੇ ਬੈਂਕਾਂ ਨੂੰ ਵੀ ਬੰਦ ਕਰਵਾਉਂਦੇ ਰਹੇ। ਰਾਜਪੁਰਾ, ਪਟਿਆਲਾ ਅਤੇ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਕਿਸਾਨਾਂ ਨੇ ਸੜਕਾਂ ’ਤੇ ਇਕੱਠੇ ਹੋ ਕੇ ਸੜਕ ਜਾਮ ਕਰ ਦਿੱਤੀ।

ਪਟਿਆਲਾ ਦੇ ਭੀੜ ਭੜੱਕੇ ਵਾਲੇ ਬਜ਼ਾਰ ਅਨਾਰਦਾਣਾ ਚੌਕ, ਧਰਮਪੁਰਾ ਬਜ਼ਾਰ, ਆਰੀਆ ਸਮਾਜ, ਸ਼ੇਰਾਂ ਵਾਲਾ ਗੇਟ ਤੇ ਲਾਹੌਰੀ ਗੇਟ ਸੁੰਨ-ਮਸਾਨ ਨਜ਼ਰ ਆਏ। ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਵਿਖੇ ਤੇ ਹੋਰਨਾਂ ਥਾਵਾਂ 'ਤੇ ਰੇਲ ਪਟੜੀਆਂ 'ਤੇ ਧਰਨੇ ਦਿੱਤੇ। ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਜਿੱਥੇ ਕਿਸਾਨ ਮੋਰਚੇ ਵਿੱਚ ਡਟੇ ਰਹੇ, ਉੱਥੇ ਹੀ ਕਿਸਾਨਾਂ ਦੀ ਹਮਾਇਤ ਕਰ ਰਹੇ ਲੋਕ ਵੀ ਉਨ੍ਹਾਂ ਨਾਲ ਸ਼ਾਮਲ ਹੋਏ। ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਪਟਿਆਲਾ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਸੜਕਾਂ ’ਤੇ ਧਰਨਾ ਦਿੱਤਾ। 
ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਖੁੱਲ੍ਹੇ ਬੈਂਕਾਂ ਦੇ ਨਾਲ ਨਾਲ ਪੈਟਰੋਲ ਪੰਪ ਵੀ ਬੰਦ ਕਰਵਾਏ। ਪਟਿਆਲਾ ਨੇੜਲੇ ਪਿੰਡ ਬਖਸ਼ੀਵਾਲਾ ਦੀ ਸੜਕ ’ਤੇ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਇਲਾਕੇ ਵਿੱਚੋਂ ਲੰਘਣ ਵਾਲੇ ਬਾਈਕ ਸਵਾਰਾਂ ਨੂੰ ਵਾਪਸ ਭੇਜ ਦਿੱਤਾ।