ਪੰਜਾਬੀ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਦੀਵਾਰ ਕੈਲੰਡਰ ਕੀਤਾ ਗਿਆ ਰਿਲੀਜ਼
ਪਟਿਆਲਾ, 31 ਦਸੰਬਰ- ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨਵੇਂ ਸਾਲ 2025 ਦਾ ਦੀਵਾਰ ਕੈਲੰਡਰ ਰਿਲੀਜ਼ ਕਰ ਦਿੱਤਾ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ, ਵਿੱਤ ਅਫ਼ਸਰ ਡਾ. ਪ੍ਰਮੋਦ ਕੁਮਾਰ ਅੱਗਰਵਾਲ, ਡਾਇਰੈਕਟਰ ਕਾਲਜ ਵਿਕਾਸ ਕੌਂਸਲ ਪ੍ਰੋ. ਬਲਰਾਜ ਸਿੰਘ ਸੈਣੀ, ਇੰਚਾਰਜ ਪਬਲੀਕੇਸ਼ਨ ਬਿਊਰੋ ਸ੍ਰੀ ਪੱਪੂ ਸਿੰਘ, ਡਿਪਟੀ ਰਜਿਸਟਰਾਰ ਰਣਜੀਤ ਸਿੰਘ, ਨਿਗਰਾਨ ਪਬਲੀਕੇਸ਼ਨ ਬਿਊਰੋ ਗੁਰਜੰਟ ਸਿੰਘ ਤੇ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ।

ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਯੂਨੀਵਰਸਿਟੀ ਨਾਲ਼ ਜੁੜੀਆਂ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਬਾਰੇ ਅਗਾਊਂ ਵਿਉਂਤਬੰਦੀ ਕਰਨ ਹਿਤ ਕੈਲੰਡਰ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਸਮੇਂ ਸਿਰ ਕੈਲੰਡਰ ਉਪਲਬਧ ਹੋਣਾ ਆਪਣੇ ਆਪ ਵਿੱਚ ਮਾਇਨੇ ਰਖਦਾ ਹੈ।
ਇੰਚਾਰਜ ਪਬਲੀਕੇਸ਼ਨ ਬਿਊਰੋ ਸ੍ਰੀ ਪੱਪੂ ਸਿੰਘ ਨੇ ਦੱਸਿਆ ਕਿ ਹਰ ਸਾਲ ਵਾਂਗ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਲਈ ਇਹ ਕੈਲੰਡਰ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਰਮਚਾਰੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਵਿਅਕਤੀ ਵੀ ਕੈਲੰਡਰ ਖਰੀਦਣ ਦਾ ਇੱਛੁਕ ਹੋਵੇ ਤਾਂ ਉਹ ਪਬਲੀਕੇਸ਼ਨ ਬਿਊਰੋ ਦੇ ਦਫ਼ਤਰ ਜਾਂ ਗੋਲ ਮਾਰਕੀਟ ਸਥਿਤ 'ਕਿਤਾਬ-ਘਰ' ਤੋਂ ਖਰੀਦ ਸਕਦਾ ਹੈ।