ਰਾਹੁਲ ਗਾਂਧੀ ਵੱਲੋਂ ਸੰਸਦ 'ਚ ਉਠਾਏ ਜਾ ਰਹੇ ਲੋਕ ਹਿੱਤ ਦੇ ਮੁੱਦਿਆਂ ਤੋਂ ਕੇਂਦਰ ਘਬਰਾਹਟ 'ਚ : ਗੁਰਬਾਜ ਸਿੱਧੂ

ਪੈਗ਼ਾਮ -ਏ-ਜਗਤ/ਮੌੜ ਮੰਡੀ 7 ਅਗਸਤ- ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਵਜੋਂ ਰਾਹੁਲ ਗਾਂਧੀ ਵੱਲੋਂ ਉਠਾਏ ਜਾ ਰਹੇ ਲੋਕਹਿੱਤ ਅਤੇ ਜਨਹਿੱਤ ਦੇ ਮੁੱਦਿਆਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਘਬਰਾਹਟ ਵਿਚ ਹੈ ਇਸੇ ਕਰਕੇ ਉਹ ਰਾਹੁਲ ਗਾਂਧੀ ਖਿਲਾਫ ਸਮੇਂ ਸਮੇਂ ਭੰਡੀ ਪ੍ਰਚਾਰ ਕਰਦੀ ਰਹਿੰਦੀ ਹੈ ਪਰ ਦੇਸ਼ ਦੇ ਲੋਕ ਸਭ ਭਲੀ ਭਾਂਤ ਜਾਣਦੇ ਹਨ।

 ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਅਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ ਸਿੰਘ ਸਿੱਧੂ ਨੇ ਇੱਥੇ ਗੱਲਬਾਤ ਦੌਰਾਨ ਕੀਤਾ ਸਿੱਧੂ ਜੋਕਿ ਮੌੜ ਮੰਡੀ, ਮੌੜ ਖੁਰਦ ਅਤੇ ਮਾਨਸਾ ਕਲਾਂ ਆਦਿ ਪਿੰਡਾਂ ਚ ਵਰਕਰਾਂ ਅਤੇ ਆਮ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ ਚ ਹਾਜ਼ਰੀ ਭਰਨ ਪੁੱਜੇ ਹੋਏ ਸਨ ਨੇ ਕਿਹਾ ਕਿ ਰਾਹੁਲ ਗਾਂਧੀ ਇੱਕ ਪ੍ਰਪੱਕ ਸਿਆਸੀ ਆਗੂ ਵਜੋਂ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਕਈ ਵਾਰ ਸੰਸਦ 'ਚ ਲੋਕ ਹਿੱਤ ਦੇ ਉਠਾਏ ਮੁੱਦਿਆਂ ਦਾ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ ਕੋਈ ਜਵਾਬ ਨਹੀਂ ਆਇਆ। 
ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਜਦੋਂ ਸੰਸਦ ਚ ਕੋਈ ਮਸਲਾ ਉਠਾਉਂਦੇ ਹਨ ਤਾਂ ਕੇਂਦਰ ਦੇ ਮੰਤਰੀਆਂ ਦੇ ਬੁੱਲਾਂ ਤੇ ਸਿੱਕਰੀ ਆ ਜਾਂਦੀ ਹੈ ਉਹਨਾਂ ਦਾਅਵਾ ਕੀਤਾ ਕਿ ਦੇਸ਼ ਦੇ ਲੋਕ ਹੁਣ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਣ ਚੁੱਕੇ ਹਨ ਅਤੇ ਰਾਹੁਲ ਗਾਂਧੀ ਵੱਲੋਂ ਉਠਾਏ ਜਾਣ ਵਾਲੇ ਮੁੱਦਿਆਂ ਦੇ ਹੱਕ 'ਚ ਖੜੇ ਨਜ਼ਰ ਆ ਰਹੇ ਹਨ। 
ਇਸ ਮੌਕੇ ਉਹਨਾਂ ਦੇ ਨਾਲ ਜੱਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਰਾਜੇਸ਼ ਜੈਨ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਸੁਖਦੀਪ ਸਿੰਘ ਰਾਮਨਗਰ ਬਲਾਕ ਪ੍ਰਧਾਨ, ਸੁਖਮੰਦਰ ਸਿੰਘ ਜੋਧਪੁਰ ਅਤੇ ਮੇਜਰ ਸਿੰਘ ਸਕੱਤਰ ਇੰਟਕ ਆਦਿ ਮੌਜੂਦ ਸਨ।