ਸ਼ਾਨਦਾਰ ਜਿੱਤ ਹਾਸਲ ਕਰਕੇ ਬਾਤਿਸ਼ ਪਰਿਵਾਰ ਨੇ ਵਧਾਇਆ ਭਾਜਪਾ ਦਾ ਮਾਣ : ਪ੍ਰਨੀਤ ਕੌਰ
ਪਟਿਆਲਾ, 27 ਦਸੰਬਰ- ਪਿਛਲੇ ਦਿਨੀਂ ਸੰਪੰਨ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 39 ਤੋਂ ਭਾਜਪਾ ਦੀ ਉਮੀਦਵਾਰ ਅਨਮੋਲ ਬਾਤਿਸ਼ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾਉਂਦੇ ਹੋਏ ਵੱਡੀ ਜਿੱਤ ਹਾਸਲ ਕੀਤੀ। ਸਾਬਕਾ ਕੌਂਸਲਰ ਨਿਖਿਲ ਬਾਤਿਸ਼ ਸ਼ੇਰੂ ਅਤੇ ਨਵੀਂ ਚੁਣੀ ਕੌਂਸਲਰ ਅਨਮੋਲ ਬਾਤਿਸ਼ ਨੇ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਹਨਾਂ ਤੋਂ ਆਸ਼ੀਰਵਾਦ ਲਿਆ।

ਬਾਤਿਸ਼ ਪਰਿਵਾਰ ਨੂੰ ਭਾਜਪਾ ਦੀ ਟਿਕਟ ਮਿਲਣ ਤੋਂ ਬਾਅਦ ਪਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਨੇ ਬਹੁਤ ਘੱਟ ਸਮੇਂ ਵਿੱਚ ਡਟ ਕੇ ਦਿਨ ਰਾਤ ਉਹਨਾਂ ਲਈ ਚੋਣ ਪ੍ਰਚਾਰ ਕੀਤਾ ਸੀ।ਅਤੇ ਜਿੱਤ ਦੀ ਨੀਂਹ ਨੂੰ ਵੀ ਪੱਕਾ ਕੀਤਾ। ਬਾਤਿਸ਼ ਪਰਿਵਾਰ ਨੇ ਵੀ ਘੱਟ ਸਮੇਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਦਾ ਮਨ ਜਿੱਤਿਆ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬਾਤਿਸ਼ ਪਰਿਵਾਰ ਤੀਜੀ ਪੀੜੀ ਦੇ ਤੌਰ 'ਤੇ ਰਾਜਨੀਤਿਕ ਸਫਰ ਵਿੱਚ ਉਤਰਿਆ ਹੈ।
ਇਸ ਤੋਂ ਪਹਿਲਾਂ ਇਹਨਾਂ ਦੇ ਪਰਿਵਾਰ ਚੋਂ ਪਿੰਕੀ ਪੰਡਿਤ ਅਤੇ ਨਿਖਿਲ ਬਾਤਿਸ਼ ਸ਼ੇਰੂ ਕੌਂਸਲਰ ਹਨ ਜਦਕਿ ਹੁਣ ਅਨਮੋਲ ਬਾਤਿਸ਼ ਸ਼ੇਰੂ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਨਵੇਂ ਕੌਂਸਲਰ ਚੁਣੇ ਗਏ ਹਨ।