ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ : ਖੇਤੀ ਮਾਹਿਰ
ਐਸ ਏ ਐਸ ਨਗਰ, 6 ਜੂਨ - ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਗੁਰਮੇਲ ਸਿੰਘ ਨੇ ਕਿਹਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ। ਪਿੰਡ ਪਾਤੜ੍ਹਾਂ ਦੇ ਸਰਪੰਚ ਕੁਲਦੀਪ ਸਿੰਘ ਦੇ ਖੇਤਾਂ ਵਿੱਚ ਇਲਾਕੇ ਦੇ ਹੋਰ ਕਿਸਾਨਾਂ ਦੀ ਮੌਜੂਦਗੀ ਝੋਨੇ ਦੀ ਸਿੱਧੀ ਬਜਾਈ ਕਰਵਾਉਣ ਮੌਕੇ ਉਹਨਾਂ ਕਿਹਾ ਕਿ ਜਮੀਨ ਹੇਠਲੇ ਪਾਣੀ ਦਾ ਲਗਾਤਾਰ ਡਿੱਗ ਰਿਹਾ ਪੱਧਰ ਇਸ ਸਮੇਂ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਉਹਨਾਂ ਕਿਹਾ ਕਿ ਵਿਭਾਗ ਵਲੋਂ ਝੋਨੇ ਥੱਲੋਂ ਰਕਬਾ ਕੱਢ ਕੇ ਮੱਕੀ ਦੀ ਫਸਲ ਹੇਠ ਲਿਆਉਣ ਅਤੇ ਝੋਨੇ ਦੀ ਘੱਟ ਸਮਾਂ ਲੈਣ ਵਾਲਿਆਂ ਕਿਸਮਾਂ ਦੀ ਚੋਣ ਕਰਨ ਅਤੇ ਸਿੱਧੀ ਬਜਾਈ ਦੀ ਵਿਧੀ (ਜਿਸ ਨਾਲ 20 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ) ਨੂੰ ਅਪਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਖੇਤੀਬਾੜੀ ਅਫਸਰ ਸ਼ੁਭਕਰਨ ਸਿੰਘ ਨੇ ਦੱਸਿਆ ਹੈ ਕਿ ਝੋਨੇ ਦੀ ਸਿੱਧੀ ਬਜਾਈ ਦੀ ਤਕਨੀਕ ਨੂੰ ਸਮਝਣ ਲਈ ਖੇਤੀ ਮਾਹਿਰਾਂ ਅਤੇ ਲੰਮੇ ਸਮੇਂ ਤੋਂ ਇਸ ਵਿਧੀ ਨਾਲ ਜੁੜੇ ਕਿਸਾਨਾਂ ਨਾਲ ਰਾਬਤਾ ਕਰਨ ਦੀ ਲੋੜ ਹੈ ਤਾਂ ਜੋ ਇਹ ਬਿਜਾਈ ਤਰਬਤੱਰ ਜਮੀਨਾਂ ਵਿੱਚ ਹੀ ਕੀਤੀ ਜਾਵੇ ਜਿਸ ਨਾਲ ਵਧੇਰੇ ਪਾਣੀ ਬਚਦਾ ਹੈ ਅਤੇ ਨਦੀਨਾਂ ਦੀ ਸਮੱਸਿਆ ਵੀ ਨਹੀਂ ਆਉਂਦੀ। ਖੇਤੀਬਾੜੀ ਵਿਸਥਾਰ ਅਫਸਰ ਸੁੱਚਾ ਸਿੰਘ, ਬੀ ਟੀ ਐਸ, ਜਗਦੀਪ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਜਾਈ ਸਵੇਰੇ ਅਤੇ ਸ਼ਾਮ ਦੇ ਟਾਈਮ ਹੀ ਕੀਤੀ ਜਾਵੇ ਅਤੇ ਬਿਜਾਈ ਤੋਂ 24 ਘੰਟੇ ਦੇ ਅੰਦਰ ਪੈਂਡੀਮੈਥਾਨੀਮ 30 ਪ੍ਰਤੀਸ਼ਤ ਈਸੀ ਇਕ ਲੀਟਰ ਦੋ ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ 24 ਘੰਟੇ ਦੇ ਅੰਦਰ ਸਪਰੇਅ ਕੀਤੀ ਜਾਵੇ ਜਿਸ ਨਾਲ ਨਦੀਨਾ ਨੂੰ ਉੱਗਣ ਤੋਂ ਪਹਿਲਾਂ ਹੀ ਖਤਮ ਕੀਤਾ ਜਾ ਸਕਦਾ ਹੈ।
ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਸਰਪੰਚ ਨੇ ਕਿਹਾ ਕਿ ਉਸਨੇ ਪੰਜ ਸਾਲ ਪਹਿਲਾਂ ਝੋਨੇ ਦੀ ਸਿੱਧੀ ਬਜਾਈ ਸ਼ੁਰੂ ਕੀਤੀ ਸੀ ਜਿਸ ਵਿੱਚ ਸਮੇਂ- ਸਮੇਂ ਤੇ ਤਕਨੀਕੀ ਜਾਣਕਾਰੀ ਲੈਂਦੇ ਰਹੇ ਅਤੇ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਵਾਰ ਉਹਨਾਂ ਨੇ ਝੋਨੇ ਦੀ ਸਿੱਧੀ ਬਜਾਈ ਹੇਠ ਰਕਬਾ ਵਧਾ ਕੇ ਇਸ ਸਾਲ 60 ਏਕੜ ਕਰਨ ਦੀ ਯੋਜਨਾ ਬਣਾਈ ਹੈ।
ਇਸ ਮੌਕੇ ਸ਼ਵਿੰਦਰ ਕੁਮਾਰ ਏ ਟੀ ਐਮ, ਕਿਸਾਨ ਸਿਮਰਜੀਤ ਸਿੰਘ, ਅਮਰਜੀਤ ਸਿੰਘ, ਹਰਬੰਸ ਸਿੰਘ, ਕੇਸਰ ਸਿੰਘ, ਪ੍ਰੀਤਮ ਸਿੰਘ ਅਤੇ ਮਹਿੰਦਰ ਸਿੰਘ ਆਦਿ ਮੌਜੂਦ ਸਨ।